ਦੋ ਦਿਨ ਪਹਿਲਾਂ ਪੰਜਾਬ ਵਿੱਚ ਡੀਐਸਪੀ ਬਣੇ ਭਾਰਤੀ ਹਾਕੀ ਟੀਮ ਦੇ ਖਿਡਾਰੀ ਵਰੁਣ ਕੁਮਾਰ ‘ਤੇ ਨਾਬਾਲਗ ਨਾਲ ਬਲਾਤਕਾਰ ਕਰਨ ਦਾ ਦੋਸ਼


ਦੋ ਦਿਨ ਪਹਿਲਾਂ ਪੰਜਾਬ ਵਿੱਚ ਡੀਐਸਪੀ ਬਣੇ ਭਾਰਤੀ ਹਾਕੀ ਟੀਮ ਦੇ ਖਿਡਾਰੀ ਵਰੁਣ ਕੁਮਾਰ ਉੱਤੇ ਇੱਕ ਨਾਬਾਲਗ ਲੜਕੀ ਨਾਲ ਬਲਾਤਕਾਰ ਕਰਨ ਦਾ ਇਲਜ਼ਾਮ ਲੱਗਿਆ ਹੈ। ਕਰਨਾਟਕ ਦੀ ਰਹਿਣ ਵਾਲੀ ਲੜਕੀ ਦਾ ਦੋਸ਼ ਹੈ ਕਿ ਵਰੁਣ ਨੇ ਉਸ ਨੂੰ ਇੰਸਟਾਗ੍ਰਾਮ ‘ਤੇ ਫਸਾਇਆ ਹੈ। ਇਸ ਤੋਂ ਬਾਅਦ ਉਸ ਨੇ 5 ਸਾਲ ਤੱਕ ਉਸ ਨਾਲ ਬਲਾਤਕਾਰ ਕੀਤਾ।ਵਰੁਣ ਹਾਕੀ ਟੀਮ ਦੇ ਡਿਫੈਂਡਰ ਹਨ। ਭਾਰਤੀ ਖਿਡਾਰੀ ਦੇ ਖਿਲਾਫ POCSO ਤਹਿਤ FIR ਦਰਜ ਕੀਤੀ ਗਈ ਹੈ। ਪੀੜਤਾ ਨੇ ਗਿਆਨਭਾਰਤੀ ਥਾਣੇ ‘ਚ ਮਾਮਲਾ ਦਰਜ ਕਰਵਾਇਆ ਹੈ। ਨਾਬਾਲਗ ਨੇ ਵਰੁਣ ‘ਤੇ ਵਿਆਹ ਦੇ ਬਹਾਨੇ ਪਿਛਲੇ 5 ਸਾਲਾਂ ‘ਚ ਕਈ ਵਾਰ ਉਸ ਨਾਲ ਬਲਾਤਕਾਰ ਕਰਨ ਦਾ ਦੋਸ਼ ਲਗਾਇਆ।
ਵਰੁਣ ਕੁਮਾਰ ਅਤੇ ਪੀੜਤਾ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ਦੇ ਜ਼ਰੀਏ ਇੱਕ ਦੂਜੇ ਨੂੰ ਜਾਣਦੇ ਹਨ। ਦੋਵਾਂ ਦੀ ਜਾਣ-ਪਛਾਣ ਉਦੋਂ ਹੋਈ ਜਦੋਂ ਲੜਕੀ 17 ਸਾਲ ਦੀ ਸੀ। ਇਸ ਦੌਰਾਨ ਵਰੁਣ ਸਪੋਰਟਸ ਅਥਾਰਟੀ ਆਫ ਇੰਡੀਆ (SAI) ‘ਚ ਟ੍ਰੇਨਿੰਗ ਲੈ ਰਹੇ ਸਨ। ਦੋਵੇਂ ਇੱਕ ਦੂਜੇ ਨੂੰ 2019 ਤੋਂ ਜਾਣਦੇ ਹਨ। ਐਫਆਈਆਰ ਦਰਜ ਕਰਨ ਤੋਂ ਬਾਅਦ ਗਿਆਨ ਭਾਰਤੀ ਪੁਲੀਸ ਮੁਲਜ਼ਮ ਵਰੁਣ ਦੀ ਜਲੰਧਰ ਵਿੱਚ ਭਾਲ ਕਰ ਰਹੀ ਹੈ। ਵਰੁਣ ਹਿਮਾਚਲ ਪ੍ਰਦੇਸ਼ ਦਾ ਰਹਿਣ ਵਾਲਾ ਹੈ, ਪਰ ਜਲੰਧਰ ‘ਚ ਰਹਿੰਦਾ ਹੈ। ਵਰੁਣ ਬਾਰੇ ਅਧਿਕਾਰੀਆਂ ਨੇ ਕਿਹਾ, ”ਉਹ ਫਰਾਰ ਹੈ ਅਤੇ ਉਸ ਦੀ ਭਾਲ ਜਾਰੀ ਹੈ।” ਪੀੜਤਾ ਨੇ ਦੋਸ਼ ਲਾਇਆ ਕਿ ਵਰੁਣ ਜਦੋਂ ਵੀ ਮੈਚ ਲਈ ਬੈਂਗਲੁਰੂ ਆਉਂਦਾ ਸੀ ਤਾਂ ਉਸ ਨਾਲ ਸਰੀਰਕ ਸਬੰਧ ਬਣਾਉਂਦਾ ਸੀ। ਹੁਣ ਪੀੜਤਾ ਦੀ ਉਮਰ 22 ਸਾਲ ਹੈ। ਪਰ ਜਦੋਂ ਦੋਵਾਂ ਦੀ ਮੁਲਾਕਾਤ ਹੋਈ ਤਾਂ ਲੜਕੀ ਦੀ ਉਮਰ 17 ਸਾਲ ਸੀ। ਵਰੁਣ ਮੂਲ ਰੂਪ ਵਿੱਚ ਹਿਮਾਚਲ ਦਾ ਰਹਿਣ ਵਾਲਾ ਹੈ ਪਰ ਉਹ ਹਾਕੀ ਲਈ ਪੰਜਾਬ ਆਇਆ ਸੀ। ਵਰੁਣ ਨੇ 2017 ਵਿੱਚ ਭਾਰਤੀ ਹਾਕੀ ਟੀਮ ਲਈ ਡੈਬਿਊ ਕੀਤਾ ਸੀ। ਵਰੁਣ ਨੇ 2022 ਵਿੱਚ ਹੋਈਆਂ ਰਾਸ਼ਟਰਮੰਡਲ ਖੇਡਾਂ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਇਸ ਤੋਂ ਇਲਾਵਾ ਵਰੁਣ 2022 ਦੀਆਂ ਏਸ਼ੀਆਈ ਖੇਡਾਂ ‘ਚ ਸੋਨ ਤਮਗਾ ਜਿੱਤਣ ਵਾਲੀ ਟੀਮ ਦਾ ਹਿੱਸਾ ਸੀ। ਵਰੁਣ 2020 ਟੋਕੀਓ ਓਲੰਪਿਕ ਵਿੱਚ ਭਾਰਤ ਦੀ ਕਾਂਸੀ ਤਮਗਾ ਜਿੱਤਣ ਵਾਲੀ ਟੀਮ ਦਾ ਹਿੱਸਾ ਸੀ, ਜਿਸ ਤੋਂ ਬਾਅਦ ਹਿਮਾਚਲ ਪ੍ਰਦੇਸ਼ ਸਰਕਾਰ ਨੇ ਵੀ ਉਸ ਲਈ 1 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਸੀ।

Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.

Leave a Reply

Your email address will not be published. Required fields are marked *