ਬਾਈਕ ਸਵਾਰ ਦੋ ਨੌਜਵਾਨਾਂ ਨੇ ਦਿੱਲੀ ਦੇ ਦਵਾਰਕਾ ਨੇੜੇ 17 ਸਾਲਾ ਸਕੂਲੀ ਵਿਦਿਆਰਥਣ ‘ਤੇ ‘ਤੇਜ਼ਾਬ’ ਸੁੱਟਿਆ ਦੱਖਣ-ਪੱਛਮੀ ਦਿੱਲੀ ਦੇ ਦਵਾਰਕਾ ਖੇਤਰ ‘ਚ ਅੱਜ ਬਾਈਕ ਸਵਾਰ ਦੋ ਵਿਅਕਤੀਆਂ ਵੱਲੋਂ ਉਸ ‘ਤੇ ਤੇਜ਼ਾਬ ਸੁੱਟੇ ਜਾਣ ਕਾਰਨ ਇਕ 17 ਸਾਲਾ ਲੜਕੀ ਨੂੰ ਗੰਭੀਰ ਸੱਟਾਂ ਨਾਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਲੜਕੀ ਦੇ ਪਿਤਾ ਨੇ ਮੀਡੀਆ ਨੂੰ ਦੱਸਿਆ ਕਿ ਉਸ ਦੀ ਹਾਲਤ ਨਾਜ਼ੁਕ ਹੈ ਅਤੇ ਕੈਮੀਕਲ ਉਸ ਦੇ ਚਿਹਰੇ ‘ਤੇ ਛਿੜਕਿਆ ਸੀ ਅਤੇ ਉਸ ਦੀਆਂ ਅੱਖਾਂ ‘ਚ ਵੀ ਚਲਾ ਗਿਆ ਸੀ। ਪੁਲਸ ਨੇ ਦੱਸਿਆ ਕਿ ਲੜਕੀ ਨੇ ਦੋ ਸ਼ੱਕੀਆਂ ਦੀ ਪਛਾਣ ਕਰ ਲਈ ਹੈ ਅਤੇ ਉਨ੍ਹਾਂ ‘ਚੋਂ ਇਕ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ।
