ਅਬੋਹਰ (ਪੱਤਰ ਪ੍ਰੇਰਕ): ਅੱਜ ਸਵੇਰੇ ਮਲੋਟ ਰੋਡ ’ਤੇ ਨਾਗਪਾਲ ਪੈਟਰੋਲ ਪੰਪ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਇੱਕ ਲੜਕੀ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਤਿੰਨਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ‘ਚ ਰਖਵਾਇਆ ਗਿਆ ਹੈ। 3 ਛੋਟੇ ਬੱਚਿਆਂ ਦੀ ਮੌਤ ਨਾਲ ਪਿੰਡ ਚੰਨਣ ਖੇੜਾ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।
ਸੂਤਰਾਂ ਅਨੁਸਾਰ ਪਿੰਡ ਚੰਦਨ ਖੇੜਾ ਵਾਸੀ ਰਾਮ ਪ੍ਰਕਾਸ਼ ਦਾ 28 ਸਾਲਾ ਪੁੱਤਰ ਸੁਰਿੰਦਰ ਕੁਮਾਰ ਆਪਣੀ ਚਚੇਰੀ ਭੈਣ ਪੂਜਾ ਰਾਣੀ ਪੁੱਤਰ ਨਵੀਨ ਕੁਮਾਰ ਨੂੰ ਲੈਣ ਲਈ ਕਸਬਾ ਹਨੂੰਮਾਨਗੜ੍ਹ ਤੋਂ ਆਪਣੇ ਪਲੈਟੀਨਮ ਮੋਟਰਸਾਈਕਲ ’ਤੇ ਆਇਆ ਸੀ।
ਜਦੋਂ ਉਹ ਦੋਵਾਂ ਨਾਲ ਵਾਪਸ ਪਿੰਡ ਆ ਰਿਹਾ ਸੀ ਤਾਂ ਮਲੋਟ ਰੋਡ ‘ਤੇ ਨਾਗਪਾਲ ਪੈਟਰੋਲ ਪੰਪ ਨੇੜੇ ਉਸ ਨੂੰ ਪਿੱਛੇ ਤੋਂ ਆ ਰਹੇ ਤੇਜ਼ ਰਫਤਾਰ ਤੇਲ ਟੈਂਕਰ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਤਿੰਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਘਟਨਾ ਦਾ ਸਭ ਤੋਂ ਦੁਖਦਾਈ ਪਲ ਇਹ ਹੈ ਕਿ ਪੂਜਾ ਅਤੇ ਨਵੀਨ ਦੋਵੇਂ ਰਾਮ ਪ੍ਰਕਾਸ਼ ਦੇ ਬੱਚੇ ਸਨ
ਰਾਮ ਪ੍ਰਕਾਸ਼ ਨੇ ਆਪਣੇ ਰਿਸ਼ਤੇਦਾਰ ਟੇਕਚੰਦ ਨੂੰ ਗੋਦ ਲਿਆ ਹੋਇਆ ਸੀ ਅਤੇ ਉਹ ਦੋਵੇਂ ਅੱਜ ਪਰਿਵਾਰ ਨੂੰ ਮਿਲਣ ਲਈ ਹਨੂੰਮਾਨਗੜ੍ਹ ਸ਼ਹਿਰ ਤੋਂ ਅਬੋਹਰ ਆਏ ਹੋਏ ਸਨ। ਮਨੋਜ ਕੁਮਾਰ ਨੇ ਘਟਨਾ ਤੋਂ ਬਾਅਦ ਫਰਾਰ ਹੋਏ ਟੈਂਕਰ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ ਹੈ।