ਤਿਉਹਾਰਾਂ ਦੇ ਸੀਜ਼ਨ ਦੇ ਨੇੜੇ ਐਮਸੀ ਪਟਿਆਲਾ ਵੱਲੋਂ ਕਬਜ਼ੇ ਹਟਾਉਣ ਦੀ ਮੁਹਿੰਮ ਨਗਰ ਨਿਗਮ ਦੀ ਟੀਮ ਨੇ ਤਿਉਹਾਰਾਂ ਦੇ ਸੀਜ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ ਸੜਕਾਂ ਤੋਂ ਨਾਜਾਇਜ਼ ਕਬਜ਼ੇ ਹਟਾਏ। ਦੁਕਾਨਾਂ ਤੋਂ ਨਾਜਾਇਜ਼ ਕਬਜ਼ੇ ਹਟਾਏ ਗਏ, ਉਥੇ ਹੀ ਨਗਰ ਨਿਗਮ ਦੀ ਟੀਮ ਨੇ ਸੜਕਾਂ ‘ਤੇ ਰੱਖਿਆ ਕਾਫੀ ਸਾਮਾਨ ਵੀ ਜ਼ਬਤ ਕਰ ਲਿਆ। ਦੱਸਣਯੋਗ ਹੈ ਕਿ ਨਗਰ ਨਿਗਮ ਦੀ ਟੀਮ ਨੇ ਅੱਜ ਪਟਿਆਲਾ ਦੇ ਲੀਲਾ ਭਵਨ ਵਿਖੇ ਹੋਏ ਨਾਜਾਇਜ਼ ਕਬਜ਼ਿਆਂ ਸਬੰਧੀ ਇਹ ਕਾਰਵਾਈ ਕੀਤੀ ਹੈ। ਨਿਗਮ ਟੀਮ ਵੱਲੋਂ ਕੁਝ ਦੁਕਾਨਦਾਰਾਂ ਨੂੰ ਚਿਤਾਵਨੀ ਦੇ ਕੇ ਹੀ ਛੱਡ ਦਿੱਤਾ ਗਿਆ