ਤਰਨਤਾਰਨ: ਤਰਨਤਾਰਨ ‘ਚ ਕਿਸਾਨਾਂ ਵੱਲੋਂ AAP ਵਿਧਾਇਕ ਕਸ਼ਮੀਰ ਸਿੰਘ ਸੋਹਲ ਦਾ ਘਿਰਾਓ ਕੀਤਾ ਗਿਆ। ਪਿੰਡ ਦਬੁਰਜੀ ਚ ਕਿਸਾਨਾਂ ਨੇ ਵਿਧਾਇਕ ਦਾ ਕਾਫਲੇ ਨੂੰ ਰੋਕ ਲਿਆ। ਕਿਸਾਨਾਂ ਨੇ ਕੁਝ ਸਵਾਲਾਂ ਦੇ ਜਵਾਬ ਲਈ MLA ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਵਿਧਾਇਕ ਦੇ ਨਾ ਰੁਕਣ ਤੇ ਕਿਸਾਨ ਭੜਕ ਗਏ ਜਿਸ ਤੋਂ ਬਾਅਦ ਕਿਸਾਨਾਂ ਨੇ ਵਿਧਾਇਕ ਦਾ ਜ਼ਬਰਦਸਤ ਵਿਰੋਧ ਕੀਤਾ । ਸਕਿਓਰਟੀ ਨੇ ਕਾਫੀ ਮਸ਼ੱਕਤ ਨਾਲ ਵਿਧਾਇਕ ਨੂੰ ਭੀੜ ਚੋਂ ਕੱਢਿਆ। ਕਿਸਾਨ ਵਿਧਾਇਕ ਦੀ ਸਰਕਾਰੀ ਗੱਡੀ ਅੱਗੇ ਬੈਠ ਗਏ। ਜਿਸ ਤੋਂ ਬਾਅਦ ਵਿਧਾਇਕ ਆਪਣੀ ਸਰਕਾਰੀ ਗੱਡੀ ਉਥੇ ਛੱਡ ਗਏ।
ਲੋਕਾਂ ਨੇ ਘੇਰਿਆ MLA, ਗੱਡੀ ਛੱਡ ਕੇ ਪਿਆ ਭੱਜਣਾ | Tarn Taran AAP MLA | D5 Channel Punjabi
ਉਥੇ ਹੀ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਮਜੀਠੀਆ ਆਮ ਆਦਮੀ ਪਾਰਟੀ ਨੂੰ ਇਸ ਹਾਦਸੇ ਤੇ ਘੇਰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਆਪਣੀ ਫੇਸਬੁੱਕ ਪੇਜ਼ ‘ਤੇ ਲਿਖਿਆ ਹੈ ਕਿ ਤਰਨ ਤਾਰਨ ਦੇ ‘ਆਪ’ ਵਿਧਾਇਕ ਦਾ ਲੋਕਾਂ ਵੱਲੋਂ ਭਾਰੀ ਵਿਰੋਧ ਕੀਤਾ ਗਿਆ ਤੇ ਉਸ ਨੂੰ ਆਪਣੀ ਗੱਡੀ ਛੱਡ ਕੇ ਭੱਜਣ ਲਈ ਮਜਬੂਰ ਹੋਣਾ ਪਿਆ। ਸਿਰਫ਼ ਇੱਕ ਸਾਲ ਦੇ ਆਪ ਸਰਕਾਰ ਦੇ ਸਮੇਂ ਦੌਰਾਨ ਇਹ ਕਈ ਵਾਰ ਹੋ ਚੁੱਕਾ ਹੈ ਜਦੋਂ ਸਰਕਾਰ ਦੇ ਨੁਮਾਇੰਦੇ ਲੋਕ ਰੋਹ ਦਾ ਸ਼ਿਕਾਰ ਹੋਏ ਹਨ। ਹਾਲੇ ਵੀ ਇਹ ਆਖਰੀ ਵਾਰ ਨਹੀਂ ਹੈ ਕਿਉਂਕਿ ਜਿਸ ਤਰ੍ਹਾਂ ਦੇ ਸਬਜ਼ਬਾਗ ਆਪ ਪਾਰਟੀ ਨੇ ਲੋਕਾਂ ਨੂੰ ਦਿਖਾਏ ਸਨ, ਉਹ ਵਾਅਦੇ ਪੂਰੇ ਨਹੀਂ ਹੋਏ ਜਿਸ ਕਾਰਨ ਆਪ ਦੇ ਮੰਤਰੀਆਂ ਤੇ ਵਿਧਾਇਕਾਂ ਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.
