ਡਾ ਬਲਜੀਤ ਕੌਰ ਦਾ ਕਾਫਲਾ ਹੋਇਆ ਹਾਦਸਾਗ੍ਰਸਤ, ਪੀੜਤਾਂ ਨੂੰ ਹਸਪਤਾਲ ਦਾਖਲ ਬੀਤੀ ਰਾਤ ਮੇਰੀ ਸੁਰੱਖਿਆ ਗੱਡੀ ਨਾਲ ਟਕਰਾਉਣ ਕਾਰਨ ਇੱਕ ਲੜਕਾ ਅਤੇ ਲੜਕੀ ਜ਼ਖਮੀ ਹੋ ਗਏ। ਮੈਂ ਖੁਦ ਹਸਪਤਾਲ ਜਾ ਕੇ ਬੱਚਿਆਂ ਦਾ ਹਾਲ-ਚਾਲ ਪੁੱਛਿਆ। ਦੋਵੇਂ ਬੱਚੇ ਖਤਰੇ ਤੋਂ ਬਾਹਰ ਹਨ। ਇਲਾਜ ਮਗਰੋਂ ਲੜਕੀ ਨੂੰ ਛੁੱਟੀ ਦੇ ਦਿੱਤੀ ਗਈ ਹੈ ਅਤੇ ਲੜਕੇ ਦਾ ਇਲਾਜ ਚੱਲ ਰਿਹਾ ਹੈ। ਦੋਵਾਂ ਬੱਚਿਆਂ ਦੇ ਇਲਾਜ ਦਾ ਖਰਚਾ ਅਸੀਂ ਅਦਾ ਕਰਾਂਗੇ।