ਟਰਾਈਡੈਂਟ ਅਤੇ ਕ੍ਰਿਮਿਕਾ ਫੂਡ ਕੰਪਨੀ ਠਿਕਾਣਿਆਂ ‘ਤੇ ਛਾਪੇਮਾਰੀ 5 ਦਿਨਾਂ ਬਾਅਦ ਖਤਮ


ਟਰਾਈਡੈਂਟ ਅਤੇ ਕ੍ਰਿਮਿਕਾ ਫੂਡ ਕੰਪਨੀ ਦੇ ਮਾਲਕ ਦੇ ਘਰ ਅਤੇ ਕੰਪਨੀ ਦੇ ਠਿਕਾਣਿਆਂ ‘ਤੇ ਇਨਕਮ ਟੈਕਸ ਨੇ ਛਾਪੇਮਾਰੀ 5 ਦਿਨਾਂ ਬਾਅਦ ਖਤਮ ਹੋ ਗਈ। ਆਈਟੀ ਅਧਿਕਾਰੀਆਂ ਮੁਤਾਬਕ ਜਾਂਚ ਦੌਰਾਨ ਕਈ ਇਤਰਾਜ਼ਯੋਗ ਦਸਤਾਵੇਜ਼ ਜ਼ਬਤ ਕੀਤੇ ਗਏ ਹਨ। ਇਸ ਤੋਂ ਇਲਾਵਾ ਬੈਂਕ ਲਾਕਰ ਅਤੇ ਖਾਤੇ ਪਹਿਲਾਂ ਹੀ ਜ਼ਬਤ ਕੀਤੇ ਜਾ ਚੁੱਕੇ ਹਨ। ਹੁਣ ਟੀਮ ਛਾਪੇਮਾਰੀ ਦੀ ਪੂਰੀ ਰਿਪੋਰਟ ਤਿਆਰ ਕਰਕੇ ਅਗਲੇਰੀ ਕਾਰਵਾਈ ਕਰੇਗੀ।
ਮਿਲੀ ਜਾਣਕਾਰੀ ਮੁਤਾਬਕ ਇਨ੍ਹਾਂ ਕੰਪਨੀਆਂ ਨੇ ਬੀਤੇ ਕੁਝ ਸਾਲਾਂ ਵਿੱਚ ਆਪਣੀ ਆਮਦਨ ‘ਚ ਵੱਡੀ ਕਮੀ ਦਿਖਾਈ ਸੀ। ਟਰਾਈਡੈਂਟ ਗਰੁੱਪ ਨੇ ਜੂਨ 2022 ‘ਚ 91 ਕਰੋੜ ਰੁਪਏ ਦੀ ਆਮਦਨ ਦਿਖਾਈ ਹੈ। ਇਸ ਦੇ ਨਾਲ ਹੀ ਮਾਰਚ ‘ਚ ਨਕਦੀ ਦਾ ਪ੍ਰਵਾਹ ਵੀ 144 ਕਰੋੜ ਰੁਪਏ ਦਾ ਨਕਾਰਾਤਮਕ ਦਿਖਾਇਆ ਗਿਆ ਹੈ। ਉਥੇ ਹੀ IOL ਨੇ ਵੀ ਬੀਤੇ ਸਾਲ ਦੇ ਮੁਕਾਬਲੇ ਇਸ ਸਾਲ ਆਪਣੀ ਆਮਦਨ ‘ਚ .32 ਫੀਸਦੀ ਦੀ ਗਿਰਾਵਟ ਦਰਜ ਕੀਤੀ। ਕ੍ਰਿਮਿਕਾ ਦੀ ਕਮਾਈ 2023 ਵਿੱਚ 2022 ਨਾਲੋਂ ਬਿਹਤਰ ਹੋਵੇਗੀ। ਹੁਣ IT ਕੰਪਨੀ ਦੀ ਬੈਲੇਂਸ ਸ਼ੀਟ ਤੇ ਕੰਪਨੀ ਦੇ ਨਿਵੇਸ਼ ਤੇ ਵੱਡੇ ਲੈਣ-ਦੇਣ ਦੀ ਜਾਂਚ ਕਰ ਰਿਹਾ ਹੈ।

Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.

Leave a Reply

Your email address will not be published. Required fields are marked *