ਜ਼ੀਰਕਪੁਰ ‘ਚ ਕਾਰ ‘ਚੋਂ ਮਿਲੀ ਲੜਕੀ ਦੀ ਲਾਸ਼ ਜ਼ੀਰਕਪੁਰ: ਜ਼ੀਰਕਪੁਰ ‘ਚ ਕਾਰ ‘ਚੋਂ ਇਕ ਲੜਕੀ ਦੀ ਲਾਸ਼ ਬਰਾਮਦ ਹੋਈ ਹੈ। ਸ਼ਤਾਬਗੜ੍ਹ ਰੋਡ ‘ਤੇ ਲਾਲ ਰੰਗ ਦੀ ਪੋਲੋ ਕਾਰ ‘ਚੋਂ ਇਕ ਲੜਕੀ ਦੀ ਲਾਸ਼ ਮਿਲਣ ਤੋਂ ਬਾਅਦ ਹੜਕੰਪ ਮਚ ਗਿਆ। ਲੜਕੀ ਦੀ ਲਾਸ਼ ਕਾਰ ਦੀ ਪਿਛਲੀ ਸੀਟ ‘ਤੇ ਪਈ ਸੀ। ਪੰਜਾਬ ਨੰਬਰ ਵਾਲੀ ਪੋਲੋ ਕਾਰ ਸੜਕ ਦੇ ਕਿਨਾਰੇ ਖੜ੍ਹੀ ਸੀ। ਦੱਸਿਆ ਜਾ ਰਿਹਾ ਹੈ ਕਿ ਇਕ ਨੌਜਵਾਨ ਮੌਕੇ ‘ਤੇ ਹੀ ਕਾਰ ਛੱਡ ਕੇ ਫਰਾਰ ਹੋ ਗਿਆ। ਅਜੇ ਤੱਕ ਲੜਕੀ ਦੀ ਪਛਾਣ ਨਹੀਂ ਹੋ ਸਕੀ ਹੈ। ਪੁਲਿਸ ਮੌਕੇ ‘ਤੇ ਪਹੁੰਚ ਗਈ ਹੈ ਅਤੇ ਘਟਨਾ ਦੀ ਜਾਂਚ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਲੜਕੀ ਡੇਰਾਬੱਸੀ ਦੀ ਰਹਿਣ ਵਾਲੀ ਹੈ। ਹਾਲਾਂਕਿ ਪੁਲਿਸ ਨੇ ਅਜੇ ਤੱਕ ਲੜਕੀ ਦੀ ਪਛਾਣ ਦੀ ਪੁਸ਼ਟੀ ਨਹੀਂ ਕੀਤੀ ਹੈ।