ਜਲੰਧਰ: ਜਲੰਧਰ ਜ਼ਿਮਨੀ ਚੋਣ ਦੇ ਨਤੀਜਿਆਂ ਦੇ ਰੁਝਾਨ ਅੱਜ ਸਵੇਰੇ 8 ਵਜੇ ਤੋਂ ਆਉਣੇ ਸ਼ੁਰੂ ਹੋ ਜਾਣਗੇ। 19 ਉਮੀਦਵਾਰਾਂ ਦੀ ਕਿਸਮਤ ਈਵੀਐਮ ਮਸ਼ੀਨਾਂ ਵਿੱਚ ਬੰਦ ਹੈ, ਜੋ ਕੁਝ ਸਮੇਂ ਵਿੱਚ ਖੁੱਲ੍ਹ ਜਾਣਗੀਆਂ ਅਤੇ ਵੋਟਰਾਂ ਵੱਲੋਂ ਪਾਈਆਂ ਗਈਆਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਵੇਗੀ। ਜਲੰਧਰ ਜ਼ਿਮਨੀ ਚੋਣ ‘ਚ ਕੌਣ ਜਿੱਤਦਾ ਹੈ ਇਸ ਦਾ ਫੈਸਲਾ ਅੱਜ ਦੁਪਹਿਰ ਤੱਕ ਸਾਹਮਣੇ ਆ ਜਾਵੇਗਾ। ਉਪ ਤੋਂ ਪਹਿਲਾਂ ਬੈਲਟ ਪੇਪਰ ਦੀ ਗਿਣਤੀ ਕੀਤੀ ਜਾਵੇਗੀ। ‘ਆਪ’, ਕਾਂਗਰਸ, ਭਾਜਪਾ, ਅਕਾਲੀ ਦਲ ਵਿਚਾਲੇ ਸਖ਼ਤ ਮੁਕਾਬਲਾ ਦੇਖਣ ਨੂੰ ਮਿਲ ਸਕਦਾ ਹੈ।