ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸਟੂਡੈਂਟਸ ਚੋਣਾਂ ‘ਚ PU ਦੀ ਜੇਤੂ ਕੁੜੀ ਨੂੰ ਦਿੱਤੀ ਵਧਾਈ


File photp Giani Harpreet Singh Jathedar of Akal Takht Sahib

ਅੰਮ੍ਰਿਤਸਰ, 7 ਸਤੰਬਰ 2023: ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਯੂਨੀਵਰਸਿਟੀ ਚੋਣਾਂ ਜਿੱਤਣ ਵਾਲੀ ਕੁੜੀ ਰਮਣੀਕਜੋਤ ਕੌਰ ਨੂੰ ਵਧਾਈ ਦਿੱਤੀ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਰਮਣੀਕਜੋਤ ਕੌਰ ਚੰਡੀਗੜ੍ਹ ਦੀ ਪੰਜਾਬ ਯੁਨੀਵਰਸਿਟੀ ਚ ਸਿੱਖ ਮਸਲੇ ਤਲੀ ਤੇ ਰੱਖ ਕੇ ਪ੍ਰਾਪਤ ਕੀਤੀ ਇਹ ਨਿੱਕੀ ਜਿਹੀ ਜਿੱਤ ਵੱਡੇ ਅਰਥ ਰਖਦੀ ਹੈ। ਮੁਬਾਰਕ ਧੀਏ !

ਇਸ ਸੰਬੰਧੀ ਅਕਾਲ ਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਫੇਸਬੁੱਕ ‘ਤੇ ਇੱਕ ਪੋਸਟ ਸ਼ੇਅਰ ਕਰਦਿਆਂ ਲਿਖਿਆ ਕਿ, ਦਾਵਾ ਅਗਨਿ ਬਹੁਤੁ ਤ੍ਰਿਣ ਜਾਲੇ ਕੋਈ ਹਰਿਆ ਬੂਟ ਰਹਿਓ ਰੀ ॥
ਅਠਾਰਵੀਂ ਸਦੀ ਚ ਇਕ ਅਜਿਹਾ ਸਮਾਂ ਆਇਆ, ਜਦੋ ਮੁਗਲ ਸਰਕਾਰ ਅਤੇ ਸਰਕਾਰ ਵਲੋਂ ਫੈਲਾਏ ਫਰਮ ਜਾਲ ਚ ਫਸੇ ਲੋਕਾਂ ਨੇ ਮੰਨ ਲਿਆ ਕੇ ਸਿੱਖ ਹੁਣ ਖਤਮ ਹੋ ਗਏ ਨੇ ਤੇ ਹੁਣ ਸਿੱਖੀ ਦੀ ਗੂੰਜ ਨਹੀ ਗੂੰਜੇਗੀ। ਪਰ ਧੰਨ ਬਾਬਾ ਬੋਤਾ ਸਿੰਘ ਜੀ ਤੇ ਧੰਨ ਬਾਬਾ ਗਰਜਾ ਸਿੰਘ ਜੀ, ਜਿਨ੍ਹਾਂ ਦੀ ਮਾਰੀ ਇਕ ਦਹਾੜ ਨੇ ਭਰਮ ਦੇ ਬੱਦਲ ਚੀਰ ਦਿੱਤੇ। ਅੱਜ ਵੀ ਪੰਜਾਬ ਵਿਚ ਸਰਕਾਰਾਂ ਦੇ ਸੋਸ਼ਲ ਮੀਡੀਆ ਵਿੰਗਾਂ ਦੁਆਰਾ ਗੁੰਮਰਾਹ ਕੀਤੇ ਲੋਕ ਤੇ ਨਾਸਤਿਕਵਾਦੀ ਕਾਮਰੇਡੀ ਸੋਚ ਦੇ ਕੰਧਾੜੀ ਚੜ੍ਹੇ ਟੋਲੇ, ਦਿਨ ਦਿਹਾੜੇ ਇਹ ਆਖਣ ਕੇ ਪੰਜਾਬ ਦੀ ਧਰਤੀ ਤੇ ਸਿੱਖ ਮੁੱਦਿਆਂ ਦੀ ਗੱਲ ਕਰਨੀ ਹਵਾ ਚ ਹੱਥ ਮਾਰਨੇ ਆ। ਐਨ ਓਸ ਮੌਕੇ ਪੰਜਾਬ ਦੀ ਹਿੱਕ ਖੁਰਚ ਕੇ ਵਸਾਏ ਪੱਥਰਾਂ ਦੇ ਸ਼ਹਿਰ ਚੰਡੀਗੜ ਦੀ ਪੰਜਾਬ ਯੁਨੀਵਰਸਿਟੀ ਚ ਸਿੱਖ ਮਸਲੇ ਤਲੀ ਤੇ ਰੱਖ ਕੇ ਪ੍ਰਾਪਤ ਕੀਤੀ ਇਹ ਨਿੱਕੀ ਜਿਹੀ ਜਿੱਤ ਵੱਡੇ ਅਰਥ ਰਖਦੀ ਹੈ। ਮੁਬਾਰਕ ਧੀਏ !”

Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.

Leave a Reply

Your email address will not be published. Required fields are marked *