ਜਗਮੀਤ ਸਿੰਘ ਦੇ ਉਮੀਦਵਾਰਾਂ ਨੇ ਵਿਧਾਨ ਸਭਾ ਦੀਆਂ 57 ਵਿੱਚੋਂ 34 ਸੀਟਾਂ ਜਿੱਤੀਆਂ


ਪੰਜਾਬੀ ਮੂਲ ਦੇ ਜਗਮੀਤ ਸਿੰਘ ਦੀ ਪਾਰਟੀ ਨਿਊ ਡੈਮੋਕ੍ਰੇਟਿਕ ਪਾਰਟੀ (NDP) ਨੇ ਕੈਨੇਡਾ ਦੇ ਸੂਬੇ ਮੈਨੀਟੋਬਾ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਜਗਮੀਤ ਸਿੰਘ ਦੇ ਉਮੀਦਵਾਰਾਂ ਨੇ ਵਿਧਾਨ ਸਭਾ ਦੀਆਂ 57 ਵਿੱਚੋਂ 34 ਸੀਟਾਂ ਜਿੱਤੀਆਂ ਹਨ। ਇਨ੍ਹਾਂ ਵਿੱਚ ਪੰਜਾਬੀ ਮੂਲ ਦੇ ਤਿੰਨ ਕੈਨੇਡੀਅਨ ਵੀ ਸ਼ਾਮਲ ਹਨ। ਇਸ ਦੌਰਾਨ ਜਿੱਥੇ ਦਿਲਜੀਤ ਬਰਾੜ ਬੜੋਜ ਵਿਧਾਨ ਸਭਾ ਸੀਟ ਤੋਂ ਜੇਤੂ ਰਹੇ, ਉਥੇ ਮਿੰਟੂ ਸੰਧੂ (ਸੁਖਜਿੰਦਰ ਪਾਲ) ਅਤੇ ਜਸਦੀਪ ਦੇਵਗਨ ਕ੍ਰਮਵਾਰ ਦ ਮੈਪਲਜ਼ ਅਤੇ ਮੈਕ ਫਿਲਿਪਸ ਤੋਂ ਚੁਣੇ ਗਏ। ਇਹ ਤਿੰਨੇ ਨਿਊ ਡੈਮੋਕ੍ਰੇਟਿਕ ਪਾਰਟੀ (ਐਨਡੀਪੀ) ਦੇ ਹਨ, ਜਿਸ ਨੇ ਬਹੁਮਤ ਹਾਸਲ ਕੀਤਾ ਹੈ।
ਸੂਬੇ ਵਿੱਚ ਐਨਡੀਪੀ ਦੀ ਸਰਕਾਰ ਬਣੇਗੀ। ਬਰਾੜ ਤੇ ਸੰਧੂ ਵੀ ਕੈਬਨਿਟ ਅਹੁਦੇ ਦੀ ਦੌੜ ਵਿੱਚ ਹਨ। ਪੰਜਾਬੀ ਮੂਲ ਦੇ ਕੁੱਲ ਨੌਂ ਪਰਵਾਸੀ ਭਾਰਤੀ ਚੋਣ ਮੈਦਾਨ ਵਿੱਚ ਸਨ। ਇਸ ਤੋਂ ਪਹਿਲਾਂ 2019 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕੈਨੇਡਾ ਦੇ ਮੈਨੀਟੋਬਾ ਤੋਂ ਦੋ ਪੰਜਾਬੀਆਂ ਦਲਜੀਤ ਬਰਾੜ ਅਤੇ ਮਿੰਟੂ ਸੰਧੂ ਨੇ ਚੋਣ ਜਿੱਤੀ ਸੀ।

Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.

Leave a Reply

Your email address will not be published. Required fields are marked *