ਜੇਕਰ ਤੁਸੀਂ ਵੀ ਚੰਡੀਗੜ੍ਹ ਅਤੇ ਏਲਾਂਟੇ ਮਾਲ ਦੀ ਸੈਰ ਕਰਨ ਦੇ ਸ਼ੌਕੀਨ ਹੋ ਤਾਂ ਤੁਹਾਡੇ ਮਨਪਸੰਦ ਮਾਲ ਦਾ ਨਾਂ ਬਦਲ ਦਿੱਤਾ ਗਿਆ ਹੈ। Elante Mall ਨੂੰ ਹੁਣ Nexus Elante ਦਾ ਨਾਮ ਦਿੱਤਾ ਗਿਆ ਹੈ।
ਇਹ ਕਦਮ ਭਾਰਤ ਦੇ ਸਭ ਤੋਂ ਵੱਡੇ ਰਿਟੇਲ ਪਲੇਟਫਾਰਮ, ਨੇਕਸਸ ਮਾਲਜ਼ ਨੇ 13 ਸ਼ਹਿਰਾਂ ਵਿੱਚ ਆਪਣੀਆਂ 17 ਸੰਪਤੀਆਂ ਵਿੱਚ ਬਦਲਾਅ ਕੀਤੇ ਜਾਣ ਤੋਂ ਬਾਅਦ ਲਿਆ ਹੈ।
Elante ਚੰਡੀਗੜ੍ਹ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਮਸ਼ਹੂਰ ਮਾਲ ਹੈ। ਜੋ ਕਿ ਉੱਤਰੀ ਭਾਰਤ ਦੇ ਸਭ ਤੋਂ ਵੱਡੇ ਮਾਲਾਂ ਵਿੱਚੋਂ ਇੱਕ ਹੈ। ਇਹ ਮਾਲ 20 ਏਕੜ ਵਿੱਚ ਫੈਲਿਆ ਹੋਇਆ ਹੈ। Elante ਹਮੇਸ਼ਾ ਚੰਡੀਗੜ੍ਹ ਵਾਸੀਆਂ ਅਤੇ ਟ੍ਰਾਈਸਿਟੀ ਵਿੱਚ ਰਹਿਣ ਵਾਲੇ ਲੋਕਾਂ ਦੀ ਪਹਿਲੀ ਪਸੰਦ ਰਿਹਾ ਹੈ।