ਚੋਣਾਂ ਤੋਂ ਇੱਕ ਦਿਨ ਪਹਿਲਾਂ ਬਲੋਚਿਸਤਾਨ ਵਿੱਚ ਦੋ ਧਮਾਕੇ, 15 ਲੋਕਾਂ ਦੀ ਮੌਤ


ਪਾਕਿਸਤਾਨ ਚੋਣਾਂ ਤੋਂ ਇੱਕ ਦਿਨ ਪਹਿਲਾਂ ਬਲੋਚਿਸਤਾਨ ਵਿੱਚ ਦੋ ਧਮਾਕੇ ਹੋਏ। ਪਹਿਲਾ ਧਮਾਕਾ ਪਿਸ਼ਿਨ ਸ਼ਹਿਰ ਵਿੱਚ ਹੋਇਆ। 15 ਲੋਕਾਂ ਦੀ ਮੌਤ ਹੋ ਗਈ ਅਤੇ 30 ਜ਼ਖਮੀ ਹੋ ਗਏ। ਪਾਕਿਸਤਾਨੀ ਮੀਡੀਆ ਜੀਓ ਨਿਊਜ਼ ਮੁਤਾਬਕ ਇਹ ਧਮਾਕਾ ਆਜ਼ਾਦ ਉਮੀਦਵਾਰ ਅਸਫੰਦ ਯਾਰ ਖਾਨ ਕੱਕੜ ਦੇ ਦਫ਼ਤਰ ਦੇ ਬਾਹਰ ਹੋਇਆ। ਧਮਾਕੇ ਸਮੇਂ ਕੱਕੜ ਦਫਤਰ ‘ਚ ਮੌਜੂਦ ਨਹੀਂ ਸਨ।ਜਦਕਿ ਦੂਜਾ ਧਮਾਕਾ ਬਲੋਚਿਸਤਾਨ ਦੇ ਕਿਲਾ ਸੈਫੁੱਲਾ ਸ਼ਹਿਰ ‘ਚ ਜਮੀਅਤ-ਉਲੇਮਾ-ਏ-ਇਸਲਾਮ (ਜੇਯੂਆਈ-ਐੱਫ) ਪਾਰਟੀ ਦੇ ਉਮੀਦਵਾਰ ਮੌਲਾਨਾ ਅਬਦੁਲ ਵਾਸੇ ਦੇ ਦਫਤਰ ਦੇ ਬਾਹਰ ਹੋਇਆ। ਉਹ ਸੁਰੱਖਿਅਤ ਹਨ। ਹਾਲਾਂਕਿ ਇਸ ਹਮਲੇ ‘ਚ 13 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 10 ਜ਼ਖਮੀ ਹੋਏ ਹਨ। ਦੋਵਾਂ ਧਮਾਕਿਆਂ ਵਿੱਚ ਕੁੱਲ 28 ਲੋਕਾਂ ਦੀ ਮੌਤ ਹੋ ਗਈ ਹੈ।ਪਾਕਿਸਤਾਨ ਵਿੱਚ 8 ਫਰਵਰੀ ਨੂੰ ਆਮ ਚੋਣਾਂ ਹਨ ਅਤੇ ਸਾਰੇ ਸੂਬਿਆਂ ਵਿੱਚ ਚੋਣਾਂ ਹਨ। ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਬਲੋਚਿਸਤਾਨ ਦੇ ਮੁੱਖ ਸਕੱਤਰ ਅਤੇ ਪੁਲਿਸ ਤੋਂ ਹਮਲਿਆਂ ਸਬੰਧੀ ਰਿਪੋਰਟ ਮੰਗੀ ਹੈ।

Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.

Leave a Reply

Your email address will not be published. Required fields are marked *