ਚੀਨ: ਬੀਤੀ ਰਾਤ ਚੀਨ ਵਿਚ ਜ਼ਬਰਦਸਤ ਭੂਚਾਲ ਦੇ ਝੱਟਕੇ ਮਹਿਸੂਸ ਕੀਤੇ ਗਏ। ਇਸ ਭੂਚਾਲ ਕਾਰਨ 100 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਅਤੇ 200 ਤੋਂ ਵੱਧ ਜ਼ਖਮੀ ਹੋ ਗਏ। ਚੀਨ ਦੇ ਸਰਕਾਰੀ ਮੀਡੀਆ ਦੀ ਰਿਪੋਰਟ ਮੁਤਾਬਕ ਉੱਤਰ-ਪੱਛਮੀ ਚੀਨ ਯਾਨੀ ਚੀਨ ਦੇ ਗਾਂਸੂ-ਕਿੰਘਾਈ ਸੂਬੇ ‘ਚ ਆਏ 6.2 ਤੀਬਰਤਾ ਦੇ ਸ਼ਕਤੀਸ਼ਾਲੀ ਭੂਚਾਲ ‘ਚ ਮਰਨ ਵਾਲਿਆਂ ਦੀ ਗਿਣਤੀ ਹੁਣ ਤੱਕ 110 ਨੂੰ ਪਾਰ ਕਰ ਗਈ ਹੈ।
Kejriwal ਦੀ ਲੀਡਰਾਂ ਨਾਲ ਬੰਦ ਕਮਰਾ ਮੁਲਾਕਾਤ | India Alliance Meeting | D5 Channel Punjabi
ਦੱਸਿਆ ਜਾ ਰਿਹਾ ਹੈ ਕਿ ਇਹ ਭੂਚਾਲ ਇੰਨਾ ਜ਼ਬਰਦਸਤ ਸੀ ਕਿ ਕਈ ਇਮਾਰਤਾਂ ਢਹਿ ਗਈਆਂ ਅਤੇ ਚਾਰੇ ਪਾਸੇ ਚੀਕ-ਚਿਹਾੜਾ ਪੈ ਗਿਆ। ਭੂਚਾਲ ਗਾਂਸੂ ਦੀ ਜਿਸ਼ੀਸ਼ਾਨ ਕਾਉਂਟੀ ਵਿੱਚ, ਕਿੰਘਾਈ ਦੇ ਨਾਲ ਸੂਬਾਈ ਸਰਹੱਦ ਤੋਂ ਲਗਭਗ 5 ਕਿਲੋਮੀਟਰ (3 ਮੀਲ) ਵਿੱਚ ਆਇਆ।
Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.
