ਚੀਨੀ ਕਿੰਡਰਗਾਰਟਨ ‘ਚ ਚਾਕੂ ਨਾਲ ਹਮਲਾ, 3 ਦੀ ਮੌਤ ਤੇ 6 ਜ਼ਖਮੀ – Punjabi News Portal


ਚੀਨ ਦੇ ਦੱਖਣੀ ਸੂਬੇ ਜਿਆਂਗਸ਼ੀ ‘ਚ ਇਕ ਵਿਅਕਤੀ ਨੇ ਇਕ ਕਿੰਡਰਗਾਰਟਨ ‘ਤੇ ਹਮਲਾ ਕਰਕੇ 3 ਲੋਕਾਂ ਦੀ ਹੱਤਿਆ ਕਰ ਦਿੱਤੀ, ਜਦਕਿ 6 ਹੋਰ ਜ਼ਖਮੀ ਹੋ ਗਏ। ਪੁਲੀਸ ਘਟਨਾ ਤੋਂ ਬਾਅਦ ਫਰਾਰ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ। ਇੱਕ ਸੰਖੇਪ ਬਿਆਨ ਵਿੱਚ, ਪੁਲਿਸ ਨੇ ਕਿਹਾ ਕਿ ਸ਼ੱਕੀ ਹਮਲਾਵਰ ਦੀ ਉਮਰ 48 ਸਾਲ ਹੈ ਅਤੇ ਉਸਦਾ ਉਪਨਾਮ ਲਿਊ ਹੈ। ਇਸ ਤੋਂ ਇਲਾਵਾ ਸੂਬੇ ਦੇ ਅੰਫੂ ਕਾਊਂਟੀ ‘ਚ ਬੁੱਧਵਾਰ ਸਵੇਰੇ ਹੋਏ ਹਮਲੇ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।

ਜ਼ਿਕਰਯੋਗ ਹੈ ਕਿ ਹਾਲ ਹੀ ਦੇ ਦਿਨਾਂ ‘ਚ ਸਮਾਜ ਪ੍ਰਤੀ ਨਫਰਤ ਰੱਖਣ ਵਾਲੇ ਜਾਂ ਮਾਨਸਿਕ ਰੋਗਾਂ ਤੋਂ ਪੀੜਤ ਲੋਕਾਂ ਵੱਲੋਂ ਕੀਤੇ ਜਾ ਰਹੇ ਹਮਲਿਆਂ ਦੇ ਮੱਦੇਨਜ਼ਰ ਚੀਨ ਨੇ ਸੁਕਲਾਂ ਦੀ ਸੁਰੱਖਿਆ ਵਧਾ ਦਿੱਤੀ ਹੈ। ਚੀਨ ਲੋਕਾਂ ਨੂੰ ਨਿੱਜੀ ਹਥਿਆਰ ਰੱਖਣ ਦੀ ਇਜਾਜ਼ਤ ਨਹੀਂ ਦਿੰਦਾ, ਇਸ ਲਈ ਜ਼ਿਆਦਾਤਰ ਹਮਲੇ ਚਾਕੂਆਂ, ਘਰੇਲੂ ਵਿਸਫੋਟਕਾਂ ਜਾਂ ਪੈਟਰੋਲ ਬੰਬਾਂ ਨਾਲ ਕੀਤੇ ਜਾਂਦੇ ਹਨ। ਪਿਛਲੇ ਇੱਕ ਦਹਾਕੇ ਵਿੱਚ ਅਜਿਹੇ ਹਮਲਿਆਂ ਵਿੱਚ 100 ਦੇ ਕਰੀਬ ਬੱਚੇ ਅਤੇ ਬਾਲਗ ਮਾਰੇ ਜਾ ਚੁੱਕੇ ਹਨ ਜਦਕਿ ਸੈਂਕੜੇ ਲੋਕ ਜ਼ਖ਼ਮੀ ਹੋ ਚੁੱਕੇ ਹਨ।

Leave a Reply

Your email address will not be published. Required fields are marked *