ਕੁਲਹਾਰ ਪੀਜ਼ਾ ਜੋੜੇ ਦੀ ਗੁਆਂਢੀ ਦੁਕਾਨ ਨੂੰ ਲੈ ਕੇ ਝੜਪ ਸ਼ਹਿਰ ਦੇ ‘ਕੁੱਲਹਾਰ ਪੀਜ਼ਾ’ ਜੋੜੇ ਦਾ ਨਵਾਂ ਕਾਰਨਾਮਾ ਸਾਹਮਣੇ ਆਇਆ ਹੈ, ਜਿਸ ਕਾਰਨ ਉਕਤ ਜੋੜਾ ਇੱਕ ਵਾਰ ਫਿਰ ਵਿਵਾਦਾਂ ‘ਚ ਘਿਰ ਗਿਆ ਹੈ। ਉਕਤ ਜੋੜੇ ਦੇ ਹਥਿਆਰਾਂ ਦੇ ਪ੍ਰਚਾਰ ਦਾ ਮਾਮਲਾ ਅਜੇ ਸ਼ਾਂਤ ਨਹੀਂ ਹੋਇਆ ਸੀ ਕਿ ਹੁਣ ਉਨ੍ਹਾਂ ਨਾਲ ਇਕ ਹੋਰ ਵਿਵਾਦ ਜੁੜ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਹੁਣ ਉਕਤ ਜੋੜੇ ਨੇ ਆਪਣੇ ਇਕ ਗੁਆਂਢੀ ਨਾਲ ਬਦਸਲੂਕੀ ਕੀਤੀ ਹੈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਵੀਡੀਓ ‘ਚ ਉਕਤ ਜੋੜਾ ਗੁਆਂਢੀ ਨੂੰ ‘ਮਾਂ-ਭੈਣ’ ਲਈ ਗਾਲ੍ਹਾਂ ਕੱਢਦਾ ਨਜ਼ਰ ਆ ਰਿਹਾ ਹੈ।