* ਵਾਰਾਣਸੀ ਦੀ ਅਦਾਲਤ ਨੇ ਸ਼ਿਵਲਿੰਗ ਵਾਲੀ ਜਗ੍ਹਾ ਨੂੰ ਸੀਲ ਕਰਨ ਦਾ ਦਿੱਤਾ ਹੁਕਮ*
ਵਾਰਾਣਸੀ ਵਿੱਚ ਗਿਆਨਵਾਪੀ ਮਸਜਿਦ ਦੇ ਸਰਵੇਖਣ ਦੌਰਾਨ, ਹਿੰਦੂ ਪੱਖ ਨੇ ਦਾਅਵਾ ਕੀਤਾ ਕਿ ਸੋਮਵਾਰ ਨੂੰ ਨੰਦੀ ਦੇ ਸਾਹਮਣੇ ਇੱਕ ਖੂਹ ਵਿੱਚ ਲਗਭਗ 12 ਫੁੱਟ 8 ਇੰਚ ਲੰਬਾ ਸ਼ਿਵਲਿੰਗ ਮਿਲਿਆ ਹੈ। ਸਰਵੇਖਣ ਦਾ ਕੰਮ ਹੁਣ ਮੁਕੰਮਲ ਹੋ ਗਿਆ ਹੈ ਅਤੇ ਟੀਮ ਭਲਕੇ (17 ਮਈ) ਨੂੰ ਆਪਣੀ ਰਿਪੋਰਟ ਸੌਂਪੇਗੀ। ਇੱਥੇ ਮਿਲੇ ਸ਼ਿਵਲਿੰਗ ਨੂੰ ਸੰਭਾਲਣ ਲਈ ਵਕੀਲਾਂ ਦੀ ਟੀਮ ਅੱਜ ਅਦਾਲਤ ਪਹੁੰਚ ਗਈ ਹੈ। ਵਾਰਾਣਸੀ ਦੀ ਅਦਾਲਤ ਨੇ ਸ਼ਿਵਲਿੰਗ ਵਾਲੀ ਜਗ੍ਹਾ ਨੂੰ ਸੀਲ ਕਰਨ ਦਾ ਹੁਕਮ ਦਿੱਤਾ ਹੈ ਅਤੇ ਡੀਜੀਪੀ ਅਤੇ ਮੁੱਖ ਸਕੱਤਰ ਨੂੰ ਇਸ ਦੀ ਨਿਗਰਾਨੀ ਕਰਨ ਅਤੇ ਸ਼ਿਵਲਿੰਗ ਨੂੰ ਸੁਰੱਖਿਅਤ ਰੱਖਣ ਦੇ ਨਿਰਦੇਸ਼ ਦਿੱਤੇ ਹਨ। ਅਦਾਲਤ ਨੇ ਕਿਹਾ ਕਿ ਸੀਲ ਕੀਤੀ ਜਗ੍ਹਾ ‘ਤੇ ਕਿਸੇ ਨੂੰ ਵੀ ਸ਼ਿਵਲਿੰਗ ਨੂੰ ਛੂਹਣ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ।
The post *ਗਿਆਨਵਾਪੀ ਮਸਜਿਦ ਸਰਵੇਖਣ: ਖੂਹ ਵਿੱਚੋਂ ਮਿਲਿਆ ਕਰੀਬ 12 ਫੁੱਟ 8 ਇੰਚ ਲੰਬਾ ਸ਼ਿਵਲਿੰਗ* appeared first on