ਖੰਨਾ ਹਾਦਸੇ ‘ਚ ਪਰਿਵਾਰ ਦੇ 3 ਜੀਆਂ ਦੀ ਮੌਤ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਨੈਸ਼ਨਲ ਹਾਈਵੇਅ ‘ਤੇ ਪਿੰਡ ਅਲੌਰ ਨੇੜੇ ਸ਼ੁੱਕਰਵਾਰ ਸਵੇਰੇ ਇੱਕ ਕਾਰ ‘ਤੇ ਪੱਥਰ ਨਾਲ ਭਰੇ ਕੰਟੇਨਰ ਦੇ ਡਿੱਗਣ ਕਾਰਨ ਇੱਕ ਔਰਤ ਅਤੇ ਜੁੜਵਾਂ ਬੱਚਿਆਂ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਜੁੜਵਾਂ ਬੱਚਿਆਂ ਦੇ ਪਿਤਾ ਅਤੇ ਦਾਦੀ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਹ ਪਰਿਵਾਰ ਪਿੰਡ ਨਸਰਾਲੀ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ ਜੋ ਕਿ ਫਤਿਹਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਗਿਆ ਸੀ ਅਤੇ ਵਾਪਸ ਆਪਣੇ ਪਿੰਡ ਨਸਰਾਲੀ ਨੂੰ ਜਾਂਦੇ ਸਮੇਂ ਇਹ ਦਰਦਨਾਕ ਹਾਦਸਾ ਵਾਪਰ ਗਿਆ। ਕਾਰ ਚਲਾ ਰਹੇ ਪਰਿਵਾਰ ਦੇ ਮੁਖੀ ਦੀ ਪਛਾਣ ਗੁਰਿੰਦਰ ਸਿੰਘ ਬੌਬੀ ਵਜੋਂ ਹੋਈ ਹੈ। ਬੌਬੀ ਤੇ ਉਸ ਦੀ ਮਾਂ ਕਮਲਜੀਤ ਕੌਰ ਜ਼ਖ਼ਮੀ ਹੋ ਗਏ। ਬੌਬੀ ਦੀ ਪਤਨੀ ਨਵਪ੍ਰੀਤ ਕੌਰ, ਦਸ ਸਾਲਾ ਪੁੱਤਰ ਹਰਸਿਮਰਨ ਸਿੰਘ ਅਤੇ ਬੇਟੀ ਹਰਸੀਰਤ ਕੌਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਵੀਡੀਓ
