ਮੂਸੇਵਾਲਾ ਕਤਲ ਕੇਸ ‘ਚ ਕੰਵਰ ਗਰੇਵਾਲ ਅਤੇ ਨਵਜੋਤ ਜੋਤੀ ਪੰਧੇਰ ‘ਤੇ ਮਾਮਲਾ ਦਰਜ BREAKING: ਮਾਨਸਾ ਪੁਲਿਸ ਨੇ #SidhuMoosewala ਦੇ ਕਤਲ ਮਾਮਲੇ ‘ਚ ਦੋ ਹੋਰ ਵਿਅਕਤੀਆਂ ‘ਤੇ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨਾਲ ਸਬੰਧਤ ਹਨ। ਮਾਨਸਾ ਪੁਲਿਸ ਜਲਦ ਹੀ ਨਾਵਾਂ ਦਾ ਖੁਲਾਸਾ ਕਰੇਗੀ। ਸਿੱਧੂ ਮੂਸੇ ਵਾਲਾ ਦੇ ਪੁਰਾਣੇ ਸਾਥੀਆਂ ਕੰਵਰ ਗਰੇਵਾਲ ਅਤੇ ਨਵਜੋਤ ਸਿੰਘ ਜੋਤੀ ਪੰਧੇਰ ‘ਤੇ ਮਾਨਸਾ ਪੁਲਿਸ ਨੇ ਮੂਸੇ ਵਾਲਾ ਦੇ ਕਤਲ ਮਾਮਲੇ ‘ਚ ਪੁੱਛਗਿੱਛ ਤੋਂ ਬਾਅਦ ਮਾਮਲਾ ਦਰਜ ਕੀਤਾ ਹੈ। ਜੋਤੀ ਪੰਧੇਰ ਜੱਟ ਲਾਈਫ ਸਟੂਡੀਓ ਚਲਾਉਂਦਾ ਹੈ ਜਦੋਂ ਕਿ ਕੰਵਰ ਗਰੇਵਾਲ ਨੇ ਕਥਿਤ ਤੌਰ ‘ਤੇ ਫੋਕ ਮਾਫੀਆ ਸ਼ੁਰੂ ਕੀਤਾ।