ਕੇਰਲ ਦੇ ਕੋਚੀ ਵਿੱਚ ਇੱਕ ਕਨਵੈਨਸ਼ਨ ਸੈਂਟਰ ਵਿੱਚ ਇੱਕ ਤੋਂ ਬਾਅਦ ਇੱਕ ਪੰਜ ਧਮਾਕਿਆਂ ‘ਚ ਇਕ ਔਰਤ ਦੀ ਮੌਤ ਹੋ ਗਈ, ਜਦਕਿ 36 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਧਮਾਕੇ ਐਤਵਾਰ ਸਵੇਰੇ ਉਸ ਸਮੇਂ ਹੋਏ ਜਦੋਂ ਕ੍ਰਿਸਚੀਅਨ ਕਨਵੈਨਸ਼ਨ ਸੈਂਟਰ ‘ਚ ਪ੍ਰਾਰਥਨਾ ਸਭਾ ਚੱਲ ਰਹੀ ਸੀ। ਧਮਾਕਿਆਂ ਦੇ ਸਮੇਂ ਹਾਲ ‘ਚ ਕਰੀਬ 2000 ਲੋਕ ਮੌਜੂਦ ਸਨ।
ਸੂਤਰ ਮੁਤਾਬਕ ਸ਼ੁਰੂਆਤੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਧਮਾਕੇ ‘ਚ ਅੱਗ ਲਗਾਉਣ ਵਾਲੇ ਯੰਤਰ ਦੀ ਵਰਤੋਂ ਕੀਤੀ ਗਈ ਸੀ। ਇਸ ਨਾਲ ਛੋਟਾ ਜਿਹਾ ਧਮਾਕਾ ਹੁੰਦਾ ਹੈ, ਜਿਸ ਕਾਰਨ ਅੱਗ ਲੱਗ ਜਾਂਦੀ ਹੈ। ਇਸ ਦੇ ਨਾਲ ਹੀ ਧਮਾਕੇ ਵਾਲੀ ਥਾਂ ਤੋਂ ਟਿਫ਼ਨ ਵਰਗਾ ਇੱਕ ਡੱਬਾ ਵੀ ਮਿਲਿਆ ਹੈ, ਜਿਸ ਕਾਰਨ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਸ ਡੱਬੇ ਵਿੱਚ ਯੰਤਰ ਰੱਖਿਆ ਗਿਆ ਹੋ ਸਕਦਾ ਹੈ। ਤਾਰਾਂ, ਬੈਟਰੀਆਂ ਅਤੇ ਹੋਰ ਸ਼ੱਕੀ ਵਸਤੂਆਂ ਵੀ ਮਿਲੀਆਂ ਹਨ।
ਘਟਨਾ ਤੋਂ ਬਾਅਦ ਚਾਰੇ ਪਾਸੇ ਹਫੜਾ-ਦਫੜੀ ਮਚ ਗਈ। ਕਲਾਮਾਸੇਰੀ ਪੁਲਿਸ ਨੇ ਦੱਸਿਆ ਕਿ ਪੁਲਿਸ ਨੂੰ ਸਵੇਰੇ 9 ਵਜੇ ਧਮਾਕੇ ਦੀ ਸੂਚਨਾ ਮਿਲੀ। ਕੇਰਲ ਦੇ ਉਦਯੋਗ ਮੰਤਰੀ ਪੀ ਰਾਜੀਵ ਨੇ ਕਿਹਾ ਕਿ ਧਮਾਕੇ ਵਾਲੀ ਥਾਂ ਨੂੰ ਘੇਰ ਲਿਆ ਗਿਆ ਹੈ। ਹਰ ਆਉਣ ਜਾਣ ਵਾਲੇ ‘ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਇਸ ਦੌਰਾਨ ਮੌਕੇ ‘ਤੇ ਰਾਹਤ ਅਤੇ ਬਚਾਅ ਕੰਮ ਜਾਰੀ ਹੈ।
Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.
