ਲੁਧਿਆਣਾ: ਚੋਰਾਂ ਵੱਲੋਂ ਬੈਂਕ ਦੇ ਏਟੀਐਮ ਵਿੱਚੋਂ ਪੈਸੇ ਚੋਰੀ ਕਰਨ ਦੇ ਮਾਮਲੇ ਅਕਸਰ ਸਾਹਮਣੇ ਆਉਂਦੇ ਰਹਿੰਦੇ ਹਨ ਪਰ ਲੁਧਿਆਣਾ ਵਿੱਚ ਇੱਕ ਨਵਾਂ ਤੇ ਵੱਖਰਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਕੈਸ਼ ਵੈਨ ਦਾ ਰਖਵਾਲਾ ਬਹੁਤ ਹੀ ਬੇਰਹਿਮੀ ਨਾਲ ਵੈਨ ਵਿੱਚੋਂ ਕਰੋੜਾਂ ਰੁਪਏ ਲੈ ਕੇ ਫ਼ਰਾਰ ਹੋ ਗਿਆ। ਕੈਸ਼ ਕਲੈਕਸ਼ਨ ਕਰਨ ਵਾਲੀ ਕੰਪਨੀ ਦੇ ਅਧਿਕਾਰੀ ਮੁਤਾਬਕ ਕੈਸ਼ ਵੈਨ ਦਾ ਰਖਵਾਲਾ ਕਰੀਬ 2 ਕਰੋੜ 19 ਲੱਖ ਰੁਪਏ ਲੈ ਕੇ ਭੱਜ ਗਿਆ। ਕੰਪਨੀ ਅਤੇ ਵਾਲਟ ਮੈਨੇਜਰ ਕੋਮਲ ਕ੍ਰਿਸ਼ਨ ਦੀ ਸ਼ਿਕਾਇਤ ’ਤੇ ਥਾਣਾ ਡਵੀਜ਼ਨ ਨੰਬਰ 6 ਦੀ ਪੁਲੀਸ ਨੇ ਵੈਨ ਦੇ ਹੌਲਦਾਰ ਹਰਮਿੰਦਰ ਸਿੰਘ ਵਾਸੀ ਪਿੰਡ ਬੱਲੋਵਾਲ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਆਹ ਖਬਰ ਖੋਲੇ ਰਾਜ਼ ! ਅੰਮ੍ਰਿਤਪਾਲ ਸਿੰਘ ਸਾਂਭੀ ਚੇਅਰ, ਪਾਕਿਸਤਾਨ ਦਾ ਵੱਡਾ ਮਾਸਟਰਮਾਈਂਡ ਕਿਵੇਂ! | D5 Channel Punjabi ਇਹ ਘਟਨਾ ਪਿਛਲੇ ਦਿਨ ਦੀ ਹੈ ਜਦੋਂ ਵੈਨ ਦੇ ਕਸਟਡੀ ਹਰਮਿੰਦਰ ਸਿੰਘ ਨੂੰ ਗੰਨਮੈਨ ਸੋਹਣ ਸਿੰਘ ਨਾਲ ਬੈਂਕਾਂ ਤੋਂ ਪੈਸੇ ਲੈਣ ਲਈ ਭੇਜਿਆ ਗਿਆ ਸੀ। ਉਨ੍ਹਾਂ ਨੇ ਪਹਿਲਾਂ ਪੱਖੋਵਾਲ ਰੋਡ ‘ਤੇ ਏ.ਯੂ ਸਮਾਲ ਫਾਈਨਾਂਸ ਬੈਕ ਤੋਂ 1 ਕਰੋੜ ਰੁਪਏ ਇਕੱਠੇ ਕੀਤੇ, ਉਸ ਤੋਂ ਬਾਅਦ ਹਰਮਿੰਦਰ ਸਿੰਘ ਅਤੇ ਗੰਨਮੈਨ ਮਾਲ ਰੋਡ ‘ਤੇ ਏ.ਯੂ ਸਮਾਲ ਫਾਈਨਾਂਸ ਬੈਕ ‘ਚ ਗਏ, ਜਿੱਥੋਂ ਉਨ੍ਹਾਂ ਨੇ 1 ਕਰੋੜ 46 ਲੱਖ ਰੁਪਏ ਇਕੱਠੇ ਕੀਤੇ। ਇਸ ਤੋਂ ਬਾਅਦ ਦੋਵੇਂ ਕੈਨਰਾ ਬੈਂਕ ਗਿੱਲ ਰੋਡ ‘ਤੇ ਪਹੁੰਚੇ ਜਿੱਥੇ ਹਰਮਿੰਦਰ ਸਿੰਘ ਨੇ ਗੰਨਮੈਨ ਸੋਹਣ ਸਿੰਘ ਨੂੰ ਬਹਾਨੇ ਨਾਲ ਗੱਡੀ ਤੋਂ ਉਤਾਰ ਦਿੱਤਾ। Congress Highman ਨੂੰ ਧੱਕਾ, Navjot Sidhu ਦੀ ਵੱਡੀ ਜ਼ਿੰਮੇਵਾਰੀ ! ਦਿੱਲੀ ‘ਚ ਕੇਜਰੀਵਾਲ ਨੂੰ ਇੱਕ ਹੋਰ ਝਟਕਾ! ਕੈਸ਼ ਸਮੇਤ ਟਰੰਕ ਸ਼ਾਮ ਨੂੰ ਏ.ਯੂ ਸਮਾਲ ਫਾਈਨਾਂਸ ਬੈਂਕ ਪੱਖੋਵਾਲ ਰੋਡ ‘ਤੇ ਪਹੁੰਚਿਆ ਤਾਂ ਜਦੋਂ ਸੀਵੀਸੀ ਰਮਨਜੋਤ ਅਤੇ ਅਜੀਤ ਸਿੰਘ ਨੇ ਟਰੰਕ ਨੂੰ ਖੋਲ੍ਹਿਆ ਤਾਂ ਟਰੰਕ ‘ਚ 2 ਕਰੋੜ 19 ਲੱਖ 20 ਹਜ਼ਾਰ ਰੁਪਏ ਦੀ ਬਜਾਏ ਸਿਰਫ 26 ਲੱਖ 80 ਹਜ਼ਾਰ ਰੁਪਏ ਹੀ ਸਨ। ਮੁਲਜ਼ਮ ਹਰਮਿੰਦਰ ਸਿੰਘ ਨੇ ਬਾਕੀ ਰਕਮ ਖੁਰਦ-ਬੁਰਦ ਕਰ ਦਿੱਤੀ। ਪੁਲੀਸ ਨੇ ਮੁਲਜ਼ਮ ਹਰਮਿੰਦਰ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਅਤੇ ਪੁਲੀਸ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ। ਪੋਸਟ ਬੇਦਾਅਵਾ ਇਸ ਲੇਖ ਵਿੱਚ ਵਿਚਾਰ/ਤੱਥ ਲੇਖਕ ਦੇ ਆਪਣੇ ਹਨ ਅਤੇ geopunjab.com ਇਸਦੇ ਲਈ ਕੋਈ ਜ਼ਿੰਮੇਵਾਰੀ ਜਾਂ ਜ਼ਿੰਮੇਵਾਰੀ ਨਹੀਂ ਲੈਂਦਾ। ਜੇਕਰ ਤੁਹਾਨੂੰ ਇਸ ਲੇਖ ਨਾਲ ਕੋਈ ਸਮੱਸਿਆ ਹੈ ਤਾਂ ਕਿਰਪਾ ਕਰਕੇ ਸਾਡੇ ਸੰਪਰਕ ਪੰਨੇ ‘ਤੇ ਸਾਡੀ ਟੀਮ ਨਾਲ ਸੰਪਰਕ ਕਰੋ।