
ਮੋਗਾ ਦੇ ਪਿੰਡ ਚੂਹੜਚੱਕ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ ‘ਚ ਮੀਟਰ ਫੇਲ ਹੋਣ ਦੇ ਨਾਂ ‘ਤੇ 1000 ਰੁਪਏ ਦੀ ਰਿਸ਼ਵਤ ਲੈਣ ਵਾਲੇ ਬਿਜਲੀ ਮੀਟਰ ਰੀਡਰ ਨੂੰ ਲੋਕਾਂ ਨੇ ਰੰਗੇ ਹੱਥੀਂ ਕਾਬੂ ਕਰ ਲਿਆ ਹੈ।
ਨੌਜਵਾਨ ਨੇ ਜਦੋਂ ਉਸ ਦੀ ਵੀਡੀਓ ਬਣ ਰਹੀ ਦੇਖੀ ਤਾਂ ਉਸ ਨੇ ਕੈਮਰਾ ਦੇਖਿਆ ਅਤੇ ਤੁਰੰਤ 500-500 ਦੇ ਨੋਟ ਆਪਣੇ ਮੂੰਹ ਵਿੱਚ ਛੁਪਾ ਲਏ। ਜਦੋਂ ਲੋਕਾਂ ਨੂੰ ਪਤਾ ਲੱਗਾ ਤਾਂ ਉਸ ਨੇ ਆਪਣਾ ਮੂੰਹ ਥੁੱਕਿਆ। ਵੀਡੀਓ ‘ਚ ਸਾਫ ਦਿਖਾਈ ਦੇ ਰਿਹਾ ਹੈ ਕਿ ਉਸ ਦੇ ਮੂੰਹ ‘ਚੋਂ 1000 ਰੁਪਏ ਦੀ ਰਿਸ਼ਵਤ ਕੱਢੀ ਗਈ।
