ਦੇਹਰਾਦੂਨ: ਉੱਤਰਾਖੰਡ ਵਿੱਚ ਹੈਲੀਕਾਪਟਰ ਹਾਦਸੇ ਦੀ ਖ਼ਬਰ ਸਾਹਮਣੇ ਆਈ ਹੈ। ਉੱਤਰਾਖੰਡ ਦੇ ਫਾਟਾ ਤੋਂ ਕੇਦਾਰਨਾਥ ਸ਼ਰਧਾਲੂਆਂ ਨੂੰ ਲੈ ਕੇ ਜਾ ਰਿਹਾ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਹਾਦਸੇ ‘ਚ 2 ਪਾਇਲਟਾਂ ਸਮੇਤ 6 ਲੋਕਾਂ ਦੀ ਮੌਤ ਹੋਣ ਦੀ ਖਬਰ ਹੈ। ਧੁੰਦ ਕਾਰਨ ਇਹ ਹਾਦਸਾ ਕੇਦਾਰਨਾਥ ਤੋਂ 2 ਕਿਲੋਮੀਟਰ ਦੂਰ ਗਰੁਚੱਟੀ ‘ਚ ਵਾਪਰਿਆ। Simranjit Mann Protest: ਸਿਮਰਨਜੀਤ ਮਾਨ ਦਾ ਐਲਾਨ, ਲਖਨਪੁਰ ਬਾਰਡਰ ‘ਤੇ ਲਿਆ ਗਿਆ ਫੈਸਲਾ, ਹੈਲੀਕਾਪਟਰ ‘ਚ ਸਵਾਰ ਸਨ 6 ਲੋਕ | ਹੈਲੀਕਾਪਟਰ ਆਰੀਅਨ ਕੰਪਨੀ ਦਾ ਦੱਸਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਇਸ ਘਟਨਾ ‘ਚ ਰਾਹਤ ਲਈ ਟੀਮਾਂ ਰਵਾਨਾ ਹੋ ਗਈਆਂ ਹਨ। SDRF ਅਤੇ NDRF ਟੀਮਾਂ ਨੂੰ ਬਚਾਅ ਲਈ ਭੇਜਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕੇਦਾਰਨਾਥ ‘ਚ ਸੰਘਣੀ ਧੁੰਦ ਹੈ। ਇਸ ਕਾਰਨ ਹੈਲੀਕਾਪਟਰ ਕਰੈਸ਼ ਹੋ ਗਿਆ। ਪੋਸਟ ਬੇਦਾਅਵਾ ਇਸ ਲੇਖ ਵਿੱਚ ਵਿਚਾਰ/ਤੱਥ ਲੇਖਕ ਦੇ ਆਪਣੇ ਹਨ ਅਤੇ geopunjab.com ਇਸਦੇ ਲਈ ਕੋਈ ਜ਼ਿੰਮੇਵਾਰੀ ਜਾਂ ਜ਼ਿੰਮੇਵਾਰੀ ਨਹੀਂ ਲੈਂਦਾ। ਜੇਕਰ ਤੁਹਾਨੂੰ ਇਸ ਲੇਖ ਨਾਲ ਕੋਈ ਸਮੱਸਿਆ ਹੈ ਤਾਂ ਕਿਰਪਾ ਕਰਕੇ ਸਾਡੇ ਸੰਪਰਕ ਪੰਨੇ ‘ਤੇ ਸਾਡੀ ਟੀਮ ਨਾਲ ਸੰਪਰਕ ਕਰੋ।
