ਅੰਤਰਰਾਸ਼ਟਰੀ ਸਬੰਧਾਂ ਦੇ ਨਾਲ ਕਾਨੂੰਨ ਵਿੱਚ ਪਹਿਲਾ ਸਥਾਨ ਅਤੇ ਸੋਨੇ ਦਾ ਪੁਰਸਕਾਰ ਲੰਡਨ: ਏਜੰਸੀਆਂ – ਯੂਨੀਵਰਸਿਟੀ ਆਫ ਸਸੇਕਸ ਦਾ ਸਮਰ ਗ੍ਰੈਜੂਏਸ਼ਨ ਸਮਾਰੋਹ ਬ੍ਰਾਈਟਨ ਸੇਟਰ ਵਿਖੇ ਆਯੋਜਿਤ ਕੀਤਾ ਗਿਆ ਜਿੱਥੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੂੰ ਡਿਗਰੀਆਂ, ਵਿਸ਼ੇਸ਼ ਪੁਰਸਕਾਰ ਦਿੱਤੇ ਗਏ। ਇਸ ਮੌਕੇ ਭਾਰਤੀ ਮੂਲ ਦੇ ਚਾਂਸਲਰ ਸੰਜੀਵ ਭਾਸਕਰ ਨੇ ਸਮੂਹ ਵਿਦਿਆਰਥੀਆਂ ਨੂੰ ਇਮਾਨਦਾਰੀ ਨਾਲ ਚੰਗੇ ਸਮਾਜ ਦੀ ਸਿਰਜਣਾ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਕਈ ਅੰਡਰ ਗਰੈਜੂਏਟ, ਮਾਸਟਰ ਅਤੇ ਪੀ.ਐਚ.ਡੀ ਵਿਦਿਆਰਥੀਆਂ ਨੂੰ ਆਨਰੇਰੀ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ। ਪੱਤਰਕਾਰ ਸਰਬਜੀਤ ਸਿੰਘ ਬਨੂੜ ਅਤੇ ਸਲੋਹ ਬਾਰਾਂ ਦੀ ਸਾਬਕਾ ਕੌਂਸਲਰ ਕਮਲਜੀਤ ਕੌਰ ਦੀ ਪੁੱਤਰੀ ਕੁਲਜੀਤ ਕੌਰ ਨੇ ਯੂਨੀਵਰਸਿਟੀ ਦੇ ਇੰਟਰਨੈਸ਼ਨਲ ਰਿਲੇਸ਼ਨਜ਼ ਨਾਲ ਲਾਅ ਵਿੱਚ ਪਹਿਲੀ ਜਮਾਤ ਦੀ ਡਿਗਰੀ ਲੈ ਕੇ ਬਨੂੜ ਸ਼ਹਿਰ ਦਾ ਨਾਮ ਵਿਦੇਸ਼ਾਂ ਵਿੱਚ ਰੌਸ਼ਨ ਕੀਤਾ ਹੈ। ਖਨੌਰੀ ਅਤੇ ਸ਼ੰਭੂ ਦੀ ਸਰਹੱਦ ‘ਤੇ ਕਿਸਾਨ ਅੱਜ ਧਰਨਾ ਦੇਣਗੇ। ਇਸ ਮੌਕੇ ਕੁਲਜੀਤ ਕੌਰ ਨੂੰ ਯੂਨੀਵਰਸਿਟੀ ਦੇ ਕਾਨੂੰਨ ਵਿਭਾਗ ਵਿੱਚ ਤਿੰਨ ਸਾਲਾਂ ਵਿੱਚ ਚੰਗੀਆਂ ਸੇਵਾਵਾਂ ਪ੍ਰਦਾਨ ਕਰਨ ਲਈ ਕੀਤੀ ਗਈ ਮਿਹਨਤ ਬਦਲੇ ਪਹਿਲੀ ਸ਼੍ਰੇਣੀ ਦੀ ਕਾਨੂੰਨ ਦੀ ਡਿਗਰੀ ਦੇ ਨਾਲ-ਨਾਲ ਯੂਨੀਵਰਸਿਟੀ ਦੇ ਗੋਲਡ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ। ਨੂੰ ਵਿਸ਼ੇਸ਼ ਸਨਮਾਨ ਦਿੱਤਾ ਗਿਆ। ਇਸ ਮੌਕੇ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਅਤੇ ਪ੍ਰਧਾਨ ਪ੍ਰੋ: ਸਾਸ਼ਾ ਰੋਜ਼ਨੇਲ ਨੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਕੁਲਜੀਤ ਕੋਰ ਦੇ ਕੰਮ ਦੀ ਸ਼ਲਾਘਾ ਕੀਤੀ | ਕੁਲਜੀਤ ਕੋਰ ਦੇ ਮਾਤਾ-ਪਿਤਾ ਨੇ ਕਿਹਾ ਕਿ ਅੱਜ ਕੁਲਜੀਤ ਕੋਰ ਨੇ ਆਪਣੇ ਮਾਤਾ ਪਿਤਾ ਦੇ ਨਾਮ ਨਾਲ ਬਨੂੜ ਸ਼ਹਿਰ ਦਾ ਨਾਮ ਰੋਸ਼ਨ ਕੀਤਾ ਹੈ। ਇਹ ਮੁਕਾਮ ਆਪਣੀ ਮਿਹਨਤ, ਲਗਨ ਅਤੇ ਪ੍ਰੋ: ਦੇ ਭਾਰੀ ਸਹਿਯੋਗ ਸਦਕਾ ਹਾਸਿਲ ਹੋਇਆ ਹੈ, ਦੱਸਣਯੋਗ ਹੈ ਕਿ ਕੁਲਜੀਤ ਨੇ ਕੋਰ ਲਾਅ ਵਿਭਾਗ ਵਿੱਚ ਲਗਾਤਾਰ ਤਿੰਨ ਸਾਲ ਬਤੌਰ ਰੈਪ, ਯੂਨੀਅਨ ਦੇ ਅੰਬੈਸਡਰ ਵਜੋਂ ਕੰਮ ਕੀਤਾ ਸੀ। ਕੁਲਜੀਤ ਕੌਰ ਬਨੂੜ ਦੇ ਮਰਹੂਮ ਸਮਾਜ ਸੇਵੀ ਅਤੇ ਵੈਟਰਨਰੀ ਡਾਕਟਰ ਸ: ਮਹਿੰਦਰ ਸਿੰਘ ਦੀ ਪੋਤੀ ਅਤੇ ਐਸਪੀਐਸ ਸਵਰਨਜੀਤ ਸਿੰਘ ਦੀ ਭਤੀਜੀ ਹੈ। ਪੋਸਟ ਬੇਦਾਅਵਾ ਇਸ ਲੇਖ ਵਿੱਚ ਵਿਚਾਰ/ਤੱਥ ਲੇਖਕ ਦੇ ਆਪਣੇ ਹਨ ਅਤੇ geopunjab.com ਇਸਦੇ ਲਈ ਕੋਈ ਜ਼ਿੰਮੇਵਾਰੀ ਜਾਂ ਜ਼ਿੰਮੇਵਾਰੀ ਨਹੀਂ ਲੈਂਦਾ ਹੈ। ਜੇਕਰ ਤੁਹਾਨੂੰ ਇਸ ਲੇਖ ਨਾਲ ਕੋਈ ਸਮੱਸਿਆ ਹੈ ਤਾਂ ਕਿਰਪਾ ਕਰਕੇ ਸਾਡੇ ਨਾਲ ਸੰਪਰਕ ਕਰੋ ਪੰਨੇ ‘ਤੇ ਸਾਡੀ ਟੀਮ ਨਾਲ ਸੰਪਰਕ ਕਰੋ।
