ਦਿੱਲੀ ਤੋਂ ਦੁਬਈ ਜਾ ਰਹੀ ਸਪਾਈਸ ਜੈੱਟ ਦੀ ਉਡਾਣ ਨੂੰ ਮੰਗਲਵਾਰ ਨੂੰ ਪਾਕਿਸਤਾਨ ਦੇ ਕਰਾਚੀ ‘ਚ ਐਮਰਜੈਂਸੀ ਲੈਂਡਿੰਗ ਕਰਨੀ ਪਈ।
ਮਿਲੀ ਜਾਣਕਾਰੀ ਅਨੁਸਾਰ ਸਪਾਈਸ ਜੈੱਟ, ਸਪਾਈਸ ਜੈੱਟ ਬੀ737 ਦੀ ਫਲਾਈਟ ਨੰਬਰ ਐਸਜੀ-11 ਦਿੱਲੀ ਤੋਂ ਦੁਬਈ ਜਾ ਰਹੀ ਸੀ।
ਇਸ ਦੌਰਾਨ ਜਹਾਜ਼ ਦੇ ਇੰਡੀਕੇਟਰ ‘ਚ ਖਰਾਬੀ ਦਾ ਪਤਾ ਲੱਗਾ। ਬਾਅਦ ਵਿੱਚ ਫਲਾਈਟ ਨੂੰ ਕਰਾਚੀ ਵੱਲ ਮੋੜ ਦਿੱਤਾ ਗਿਆ।
ਸਪਾਈਸਜੈੱਟ ਮੁਤਾਬਕ ਇਹ ਐਮਰਜੈਂਸੀ ਲੈਂਡਿੰਗ ਨਹੀਂ ਸੀ। ਰਿਪੋਰਟ ਮੁਤਾਬਕ ਜਹਾਜ਼ ਦੇ ਫਿਊਲ ਟੈਂਕ ਤੋਂ ਵੀ ਲੀਕ ਹੋਣ ਦੀ ਸੰਭਾਵਨਾ ਹੈ।
ਉਡਾਣ ਦੌਰਾਨ ਚਾਲਕ ਦਲ ਨੇ ਮਹਿਸੂਸ ਕੀਤਾ ਕਿ ਜਹਾਜ਼ ਦੇ ਫਿਊਲ ਟੈਂਕ ਦਾ ਪੱਧਰ ਅਚਾਨਕ ਹੇਠਾਂ ਆ ਰਿਹਾ ਹੈ। ਜਹਾਜ਼ ਵਿਚ ਸਵਾਰ ਸਾਰੇ ਯਾਤਰੀ ਸੁਰੱਖਿਅਤ ਸਨ।
ਸਪਾਈਸਜੈੱਟ ਦੇ ਅਨੁਸਾਰ, ਜਹਾਜ਼ ਵਿੱਚ ਕਿਸੇ ਵੀ ਖਰਾਬੀ ਦੀ ਪਹਿਲਾਂ ਕੋਈ ਰਿਪੋਰਟ ਨਹੀਂ ਸੀ। ਦਿੱਲੀ ਤੋਂ ਕਰਾਚੀ ਲਈ ਜਹਾਜ਼ ਭੇਜਿਆ ਜਾ ਰਿਹਾ ਹੈ। ਇਹ ਯਾਤਰੀਆਂ ਨੂੰ ਦੁਬਈ ਲੈ ਜਾਵੇਗਾ।
