ਕਮਰ ‘ਤੇ ਬੈਲਟ ਬੰਨ੍ਹ ਮਨਪ੍ਰੀਤ ਬਾਦਲ ਪਹੁੰਚਿਆ ਬਠਿੰਡਾ ਵਿਜੀਲੈਂਸ ਦਫਤਰ


ਅੱਜ ਮਨਪ੍ਰੀਤ ਸਿੰਘ ਬਾਦਲ ਬਠਿੰਡਾ ਵਿਖੇ ਵਿਜੀਲੈਂਸ ਦੇ ਦਫਤਰ ਅੱਗੇ ਪੇਸ਼ ਹੋਏ।  ਪਰਚਾ ਦਰਜ ਹੋਣ ਤੋਂ ਬਾਅਦ ਇਹ ਪਹਿਲੀ ਵਾਰ ਹੈ ਕਿ ਮਨਪ੍ਰੀਤ ਸਿੰਘ ਬਾਦਲ ਵਿਜਲੈਂਸ ਦੇ ਦਫਤਰ ਪਹੁੰਚੇ ਹਨ।ਬਠਿੰਡਾ ਜ਼ਮੀਨ ਅਲਾਟਮੈਂਟ ਮਾਮਲੇ ਵਿੱਚ ਫਸੇ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਤੇ ਭਾਜਪਾ ਆਗੂ ਮਨਪ੍ਰੀਤ ਬਾਦਲ ਅੱਜ ਵਿਜੀਲੈਂਸ ਬਿਊਰੋ ਸਾਹਮਣੇ ਪੇਸ਼ ਹੋਏ। ਪਿੱਠ ਦਰਦ ਕਾਰਨ ਸਾਬਕਾ ਵਿੱਤ ਮੰਤਰੀ ਨੇ ਕਮਰ ਦੁਆਲੇ ਬੈਲਟ ਬੰਨ੍ਹੀ ਹੋਈ ਸੀ।ਵਿਜੀਲੈਂਸ ਨੇ ਪੁੱਛਗਿੱਛ ਲਈ ਕਈ ਸਵਾਲ ਤਿਆਰ ਕੀਤੇ ਹਨ। ਵਿਜੀਲੈਂਸ ਟੀਮ ਜਲਦੀ ਹੀ ਮਨਪ੍ਰੀਤ ਬਾਦਲ ਤੋਂ ਪੁੱਛਗਿੱਛ ਸ਼ੁਰੂ ਕਰੇਗੀ।

Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.

Leave a Reply

Your email address will not be published. Required fields are marked *