CM ਚੰਨੀ ਨੇ ਕਿਹਾ, ਧਰਨੇ ਦੇ ਕੇ ਮੰਗਾਂ ਮਨਵਾਉਣਾ ਇਕ ਪ੍ਰਵਿਰਤੀ ਬਣ ਗਈ
ਲੁਧਿਆਣਾ, 27 ਅਕਤੂਬਰ :
ਪੰਜਾਬ ਭਰ ਵਿੱਚ ਵੱਖ ਵੱਖ ਜਥੇਬੰਦੀਆਂ ਵੱਲੋਂ ਮੰਗਾਂ ਨੂੰ ਲੈ ਕੇ ਦਿੱਤੇ ਜਾ ਰਹੇ ਧਰਨਿਆਂ ਉਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਕਈ ਜਥੇਬੰਦੀਆਂ ਦੀਆਂ ਮੰਗਾਂ ਦਾ ਮੂੰਹ ਸਿਰ ਵੀ ਨਹੀਂ ਹੁੰਦਾ ਉਹ ਧਰਨੇ ਦੇ ਕੇ ਬੈਠ ਜਾਂਦੇ ਹਨ। ਅੱਜ ਲੁਧਿਆਣਾ ’ਚ ਪ੍ਰੈਸ ਕਾਨਫਰੰਸ ਦੌਰਾਨ ਪੁੱਛੇ ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਇਹ ਪ੍ਰਵਿਰਤੀ ਬਣ ਗਈ ਹੈ ਕਿ ਧਰਨੇ ਦੇ ਕੇ ਮੰਗਾਂ ਮਨਵਾਈਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਚੋਣਾਂ ਦਾ ਆਖਰੀ ਸਾਲ ਹੈ, ਛੇਤੀ ਹੀ ਚੋਣਾਂ ਹੋਣ ਵਾਲੀਆਂ ਹਨ ਇਸ ਨੂੰ ਲੈ ਕੇ ਮੰਗਾਂ ਵਾਸਤੇ ਧਰਨੇ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੋ ਰਿਹਾ, ਹਰ ਵਾਰ ਹੀ ਇਸ ਤਰ੍ਹਾਂ ਹੁੰਦਾ ਹੈ ਕਿ ਜਦੋਂ ਚੋਣਾਂ ਹੁੰਦੀਆਂ ਹਨ ਤਾਂ ਧਰਨੇ ਦਿੱਤੇ ਜਾਂਦੇ ਹਨ।