ਢਿੱਲੋਂ ਬਰਦਾਸ ਦੇ ਬਿਆਸ ਦਰਿਆ ਵਿੱਚ ਛਾਲ ਮਾਰਨ ਦੇ ਮਾਮਲੇ ਵਿੱਚ ਡੀਜੀਪੀ ਗੌਰਵ ਯਾਦਵ ਨੇ ਲਿਆ ਵੱਡਾ ਫੈਸਲਾ। ਡੀਜੀਪੀ ਨੇ ਐੱਸਐੱਚਓ ਨਵਦੀਪ ਸਿੰਘ ਨੂੰ ਬਰਖਾਸਤ ਕਰ ਦਿੱਤਾ ਹੈ ਭਾਵ ਉਸ ਨੂੰ ਪੰਜਾਬ ਪੁਲਸ ਦੀ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। ਕਪੂਰਥਲਾ ਦੇ ਐਸਪੀ ਡੀ ਨੇ ਨਵਦੀਪ ਸਿੰਘ ਨੂੰ ਬਰਖਾਸਤ ਕਰਨ ਦੀ ਪੁਸ਼ਟੀ ਕੀਤੀ ਹੈ। ਬਰਖਾਸਤਗੀ ਤੋਂ ਬਾਅਦ ਪਰਿਵਾਰ ਜਸ਼ਨਬੀਰ ਦਾ ਅੰਤਿਮ ਸੰਸਕਾਰ ਕਰਨ ਲਈ ਰਾਜ਼ੀ ਹੋ ਗਿਆ ਹੈ।
ਜਸ਼ਨਬੀਰ ਦਾ ਅੰਤਿਮ ਸੰਸਕਾਰ 4 ਵਜੇ ਜਲੰਧਰ ਦੇ ਜੀਟੀਬੀ ਨਗਰ ਗੁਰਦੁਆਰਾ ਸਾਹਿਬ ਵਿਖੇ ਕੀਤਾ ਜਾਵੇਗਾ।
ਐਸਐਚਓ ਨਵਦੀਪ ਸਿੰਘ ਅਤੇ ਉਨ੍ਹਾਂ ਦੀ ਟੀਮ ਤੋਂ ਪਰੇਸ਼ਾਨ ਹੋ ਕੇ ਜਸ਼ਨਬੀਰ ਅਤੇ ਮਾਨਵਜੀਤ ਢਿੱਲੋਂ ਨੇ ਦਰਿਆ ਵਿੱਚ ਛਾਲ ਮਾਰ ਦਿੱਤੀ ਸੀ। ਜਸ਼ਨਬੀਰ ਦੀ ਲਾਸ਼ ਕੁਝ ਦਿਨ ਪਹਿਲਾਂ ਮਿਲੀ ਸੀ।
ਜਸ਼ਨਬੀਰ ਅਤੇ ਮਾਨਵਜੀਤ ਨੇ ਗੋਇੰਦਵਾਲ ਸਾਹਿਬ ਪੁਲ ਤੋਂ ਬਿਆਸ ਵਿੱਚ ਛਾਲ ਮਾਰ ਦਿੱਤੀ ਸੀ। ਹੜ੍ਹ ਦਾ ਪਾਣੀ ਘਟਣ ਤੋਂ ਬਾਅਦ ਜਸ਼ਨਬੀਰ ਦੀ ਲਾਸ਼ ਖੇਤਾਂ ਵਿੱਚ ਗਾਦ ਵਿੱਚ ਦੱਬੀ ਹੋਈ ਮਿਲੀ। ਜਸ਼ਨਬੀਰ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ (ਕਪੂਰਥਲਾ) ਦੇ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ। ਰਿਸ਼ਤੇਦਾਰਾਂ ਅਤੇ ਨਜ਼ਦੀਕੀਆਂ ਦਾ ਕਹਿਣਾ ਹੈ ਕਿ ਉਹ ਜਸ਼ਨਬੀਰ ਦਾ ਅੰਤਿਮ ਸੰਸਕਾਰ ਉਦੋਂ ਤੱਕ ਨਹੀਂ ਕਰਨਗੇ ਜਦੋਂ ਤੱਕ ਮਾਨਵਜੀਤ ਦੀ ਲਾਸ਼ ਨਹੀਂ ਮਿਲ ਜਾਂਦੀ ਅਤੇ ਇਸ ਮਾਮਲੇ ਦੇ ਭਗੌੜੇ ਮੁਲਜ਼ਮ ਨਵਦੀਪ ਸਿੰਘ, ਥਾਣਾ ਡਿਵੀਜ਼ਨ ਨੰਬਰ 1 ਦੇ ਤਤਕਾਲੀ ਐਸਐਚਓ ਮੁਨਸ਼ੀ ਬਲਵਿੰਦਰ ਸਿੰਘ ਅਤੇ ਕਾਂਸਟੇਬਲ ਜਗਜੀਤ ਕੌਰ ਨੂੰ ਗਿ੍ਫ਼ਤਾਰ ਨਹੀਂ ਕੀਤਾ ਗਿਆ |
Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.