ਐਮਓਯੂ ਰਾਹੀਂ ਪੰਜਾਬ ਨੂੰ “ਕੰਟਰੋਲ” ਕਰਨ ਦੇ ਪਾੜੇ ਵਿੱਚ ਕੇਜਰੀਵਾਲ: ਤਰੁਣ ਚੁੱਘ


ਮੁੱਖ ਮੰਤਰੀ ਮਾਨ ਅਤੇ ਕੇਜਰੀਵਾਲ ਪੰਜਾਬ ਅਤੇ ਪੰਜਾਬੀਆਂ ਦੇ ਸਵੈਮਾਣ ਦਾ ਘੋਰ ਅਪਮਾਨ ਕਰ ਰਹੇ ਹਨ।

ਚੰਡੀਗੜ੍ਹ, 26 ਅਪ੍ਰੈਲ:

ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਰਮਿਆਨ ਗਿਆਨ ਵੰਡਣ ਲਈ ਹੋਏ ‘ਸਮਝੌਤੇ’ ਨੂੰ ਸਸਤਾ ਸਿਆਸੀ ਸਟੰਟ ਕਰਾਰ ਦਿੱਤਾ ਹੈ। ਬਹੁਤ ਸਾਰੀਆਂ ਉਦਾਹਰਣਾਂ ਹਨ ਜਿੱਥੇ ਇੱਕ ਰਾਜ ਦੇ ਨੇਤਾਵਾਂ ਨੂੰ ਦੂਜੇ ਰਾਜਾਂ ਦੀਆਂ ਚੰਗੀਆਂ ਨੀਤੀਆਂ ਬਾਰੇ ਜਾਣਕਾਰੀ ਮਿਲਦੀ ਰਹੀ ਹੈ। ਦੋਵਾਂ ਰਾਜਾਂ ਵਿਚਾਲੇ ਸਮਝੌਤਾ ਸਹੀਬੰਦ ਹੋਣਾ ਇਕ ਨਵੀਂ ਅਤੇ ਅਜੀਬ ਪਰੰਪਰਾ ਹੈ ਜਿਸ ਨੂੰ ਆਮ ਆਦਮੀ ਪਾਰਟੀ ਸਥਾਪਿਤ ਕਰਨ ਜਾ ਰਹੀ ਹੈ।

ਚੁੱਘ ਨੇ ਕਿਹਾ ਕਿ ਪੰਜਾਬ ਅਤੇ ਦਿੱਲੀ ਵਿਚਾਲੇ ਹੋਏ ਇਸ ਸਮਝੌਤਾ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਪੰਜਾਬ ਦਾ ਪ੍ਰਸ਼ਾਸਨ ਆਪਣੇ ਰਿਮੋਟ ਤੋਂ ਚਲਾਉਣ ਜਾ ਰਹੇ ਹਨ। ਜਿਸ ਸੂਬੇ ਵਿੱਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ, ਅਰਵਿੰਦ ਕੇਜਰੀਵਾਲ ਐਮਓਯੂ ਰਾਹੀਂ ਉਸ ਰਾਜ ਨੂੰ ਕੰਟਰੋਲ ਕਰਨਗੇ। ਇਹ ਦੇਸ਼ ਦੇ ਸੰਘੀ ਢਾਂਚੇ ਲਈ ਇੱਕ ਨਵੀਂ ਚੁਣੌਤੀ ਹੈ।

ਚੁੱਘ ਨੇ ਪੰਜਾਬ ਦੇ ਸਕੂਲਾਂ ਦੀ ਅਸਲ ਹਾਲਤ ਨੂੰ ਸਮਝੇ ਬਿਨਾਂ ਦਿੱਲੀ ਦੇ ਸਕੂਲਾਂ ਦੇ ਮਾਡਲ ਦੀ ਪੜ੍ਹਾਈ ਕਰਨ ਲਈ ਦਿੱਲੀ ਜਾਣ ਲਈ ਪੰਜਾਬ ਦੇ ਮੁੱਖ ਮੰਤਰੀ ਦੀ ਤਿੱਖੀ ਆਲੋਚਨਾ ਕੀਤੀ। ਚੁੱਘ ਨੇ ਕਿਹਾ ਕਿ 2016 ਵਿੱਚ ਅਕਾਲੀ ਦਲ-ਭਾਜਪਾ ਦੇ ਸ਼ਾਸਨ ਦੌਰਾਨ, ਪੰਜਾਬ ਸਕੂਲ ਸਿੱਖਿਆ ਪ੍ਰਣਾਲੀ ਵਿੱਚ ਦੇਸ਼ ਭਰ ਵਿੱਚ ਦੂਜੇ ਸਥਾਨ ‘ਤੇ ਸੀ, ਜਦੋਂ ਕਿ ਦਿੱਲੀ ਆਖਰੀ ਸਥਾਨ ‘ਤੇ ਸੀ।

ਚੁੱਘ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਦਿੱਲੀ ਦੇ ਅਖੌਤੀ ਮਾਡਲ ‘ਤੇ ਚੱਲਣ ਦੀ ਕਾਹਲੀ ਦੀ ਬਜਾਏ ਸੂਬੇ ਅੰਦਰ ਸਿਸਟਮ ਠੀਕ ਕਰਨਾ ਚਾਹੀਦਾ ਹੈ। ਪੂਰੇ ਮਾਮਲੇ ਨੂੰ ਲੈ ਕੇ ਕੋਈ ਸਿਆਸੀ ਡਰਾਮਾ ਨਹੀਂ ਹੋਣਾ ਚਾਹੀਦਾ। ਇਹ ਪੰਜਾਬ ਅਤੇ ਪੰਜਾਬੀਆਂ ਦੇ ਸਵੈਮਾਣ ਦਾ ਬਹੁਤ ਵੱਡਾ ਅਪਮਾਨ ਹੈ।

The post ਕੇਜਰੀਵਾਲ: ਤਰੁਣ ਚੁੱਘ appeared first on .

Leave a Reply

Your email address will not be published. Required fields are marked *