ਜੂਨ ਦਾ ਪਹਿਲਾ ਦਿਨ ਆਮ ਲੋਕਾਂ ਲਈ ਵੱਡੀ ਰਾਹਤ ਲੈ ਕੇ ਆਇਆ ਹੈ। ਦੇਸ਼ ਦੀਆਂ ਵੱਡੀਆਂ ਗੈਸ ਕੰਪਨੀਆਂ ਨੇ ਬਿਨਾਂ ਸਬਸਿਡੀ ਵਾਲੇ ਐਲਪੀਜੀ ਦੀਆਂ ਕੀਮਤਾਂ ਵਿੱਚ 135 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਹੈ। ਜਦਕਿ 14.2 ਕਿਲੋ ਦੇ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।
ਵਪਾਰਕ ਗੈਸ ਸਿਲੰਡਰ ਦੀ ਕੀਮਤ ‘ਚ ਕਟੌਤੀ ਤੋਂ ਬਾਅਦ ਰਾਸ਼ਟਰੀ ਰਾਜਧਾਨੀ ‘ਚ 19 ਕਿਲੋਗ੍ਰਾਮ ਦੇ ਐਲਪੀਜੀ ਸਿਲੰਡਰ ਦੀ ਕੀਮਤ 2,354 ਰੁਪਏ ਤੋਂ ਘੱਟ ਕੇ 2,219 ਰੁਪਏ ‘ਤੇ ਆ ਗਈ ਹੈ। ਦਿੱਲੀ ਵਿੱਚ 14.2 ਕਿਲੋਗ੍ਰਾਮ ਦੇ ਬਿਨਾਂ ਸਬਸਿਡੀ ਵਾਲੇ ਸਿਲੰਡਰ ਦੀ ਕੀਮਤ 1,003 ਰੁਪਏ ਹੈ। ਮੁੰਬਈ ‘ਚ ਘਰੇਲੂ ਰਸੋਈ ਦੇ ਸਿਲੰਡਰ ਦੀ ਕੀਮਤ 1002.5 ਰੁਪਏ ਹੈ।
ਕੋਲਕਾਤਾ ਵਿੱਚ ਇਸਦੀ ਕੀਮਤ 1,029 ਰੁਪਏ ਅਤੇ ਚੇਨਈ ਵਿੱਚ 1,018.5 ਰੁਪਏ ਹੈ। ਪਿਛਲੇ ਮਹੀਨੇ ਆਮ ਆਦਮੀ ਨੂੰ ਵੱਡਾ ਝਟਕਾ ਲੱਗਾ ਹੈ। ਸਬਸਿਡੀ ਵਾਲੇ 14.2 ਕਿਲੋਗ੍ਰਾਮ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਪਹਿਲਾਂ 7 ਮਈ ਨੂੰ 50 ਰੁਪਏ ਅਤੇ ਫਿਰ 19 ਮਈ ਨੂੰ 3.50 ਰੁਪਏ ਦਾ ਵਾਧਾ ਕੀਤਾ ਗਿਆ ਸੀ।