ਅੰਮ੍ਰਿਤਸਰ: ਪੈਟਰੋਲ ਪੰਪ ਲੁੱਟਣ ਆਏ ਬਦਮਾਸ਼ ਨੂੰ ਸੁਰੱਖਿਆ ਗਾਰਡ ਨੇ ਮਾਰੀ ਗੋਲੀ


ਅੰਮ੍ਰਿਤਸਰ: ਪੈਟਰੋਲ ਪੰਪ ਲੁੱਟਣ ਆਏ ਬਦਮਾਸ਼ ਨੂੰ ਸੁਰੱਖਿਆ ਗਾਰਡ ਨੇ ਮਾਰੀ ਗੋਲੀ, ਅੰਮ੍ਰਿਤਸਰ ‘ਚ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿਸ ‘ਚ 2 ਬਦਮਾਸ਼ ਪੈਟਰੋਲ ਪੰਪ ਲੁੱਟਣ ਆਏ ਪਰ ਉਥੇ ਮੌਜੂਦ ਸੁਰੱਖਿਆ ਗਾਰਡ ਦੀ ਬਹਾਦਰੀ ਕਾਰਨ ਅਜਿਹਾ ਕਰਨ ‘ਚ ਅਸਫਲ ਰਹੇ। ਘਟਨਾ ਜੰਡਿਆਲਾ ਗੁਰੂ ਨੇੜੇ ਪਿੰਡ ਮੱਲੀਆਂ ਦੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ 2 ਮੋਟਰਸਾਈਕਲ ਸਵਾਰ ਬਦਮਾਸ਼ ਪੈਟਰੋਲ ਪੰਪ ਨੂੰ ਲੁੱਟਣ ਆਏ ਅਤੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਦੌਰਾਨ ਗਾਰਡ ਨੇ ਇੱਕ ਬਦਮਾਸ਼ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਜਦਕਿ ਦੂਜਾ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਪੈਟਰੋਲ ਪੰਪ ਦੀ ਹੈ ਜਿੱਥੇ ਪਿਛਲੇ ਮਹੀਨੇ ਵੀ ਲੱਖਾਂ ਰੁਪਏ ਦੀ ਲੁੱਟ ਹੋਈ ਸੀ। 90,000 ਹੋਈ।

Leave a Reply

Your email address will not be published. Required fields are marked *