ਅਵਤਾਰ ਸਿੰਘ ਖੰਡਾ ਖੰਡਾ ਨੂੰ ਬਲੱਡ ਕੈਂਸਰ ਸੀ ਅਤੇ ਉਸ ਨੂੰ ਲਾਈਫ ਸਪੋਰਟ ਸਿਸਟਮ ‘ਤੇ ਰੱਖਿਆ ਗਿਆ ਸੀ ਚੰਡੀਗੜ੍ਹ: ‘ਵਾਰਿਸ ਪੰਜਾਬ ਦੇ’ ਦੇ ਮੁਖੀ ਅੰਮ੍ਰਿਤਪਾਲ ਸਿੰਘ ਅਤੇ ਖਾਲਿਸਤਾਨ ਲਿਬਰੇਸ਼ਨ ਫੋਰਸ (ਕੇ.ਐੱਲ.ਐੱਫ.) ਦੇ ਬ੍ਰਿਟੇਨ ਸਥਿਤ ਮੁੱਖ ਸੰਚਾਲਕ ਅਵਤਾਰ ਸਿੰਘ ਖੰਡਾ ਦਾ ਲੰਡਨ ‘ਚ ਦੇਹਾਂਤ ਹੋ ਗਿਆ। ਹਸਪਤਾਲ ਮੀਡੀਆ ਰਿਪੋਰਟਾਂ ਮੁਤਾਬਕ ਉਨ੍ਹਾਂ ਨੂੰ ਬਲੱਡ ਕੈਂਸਰ ਸੀ ਅਤੇ ਉਨ੍ਹਾਂ ਨੂੰ ਲਾਈਫ ਸਪੋਰਟ ਸਿਸਟਮ ‘ਤੇ ਰੱਖਿਆ ਗਿਆ ਸੀ। ਰਿਪੋਰਟਾਂ ਅਨੁਸਾਰ ਉਸ ਦੇ ਸਰੀਰ ਵਿੱਚ ਜ਼ਹਿਰ ਫੈਲ ਗਿਆ ਸੀ। ਡਾਕਟਰਾਂ ਨੇ ਅਜੇ ਤੱਕ ਮੌਤ ਦੇ ਕਾਰਨਾਂ ਦੀ ਪੁਸ਼ਟੀ ਨਹੀਂ ਕੀਤੀ ਹੈ। ਬਰਤਾਨੀਆ ਵਿਚ ਖਾਲਿਸਤਾਨੀ ਲਿਬਰੇਸ਼ਨ ਫੋਰਸ (ਕੇ.ਐੱਲ.ਐੱਫ.) ਦਾ ਮੁਖੀ ਅਵਤਾਰ ਸਿੰਘ ਖੰਡਾ ਅੰਮ੍ਰਿਤਪਾਲ ਸਿੰਘ ਦਾ ਕਰੀਬੀ ਸੀ ਅਤੇ ਉਸ ਦੇ ਕਈ ਪਾਕਿਸਤਾਨੀ ਕੱਟੜਪੰਥੀਆਂ ਨਾਲ ਸਬੰਧ ਸਨ। ਅਵਤਾਰ ਸਿੰਘ ਕੁਲਵੰਤ ਸਿੰਘ ਦਾ ਪੁੱਤਰ ਸੀ। ਉਸ ਨੇ ਹੀ ਅੰਮ੍ਰਿਤਪਾਲ ਸਿੰਘ ਨੂੰ ਜਾਰਜੀਆ ਵਿੱਚ ਸਿਖਲਾਈ ਦਿੱਤੀ ਸੀ। ਜ਼ਿਕਰਯੋਗ ਹੈ ਕਿ ਅਵਤਾਰ ਸਿੰਘ ਖੰਡਾ ਨੇ ਮਾਰਚ ਤੋਂ ਅਪ੍ਰੈਲ ਦਰਮਿਆਨ 37 ਦਿਨਾਂ ਤੱਕ ਅੰਮ੍ਰਿਤਪਾਲ ਸਿੰਘ ਨੂੰ ਪੁਲਿਸ ਤੋਂ ਬਚਣ ਵਿੱਚ ਮਦਦ ਕੀਤੀ ਸੀ। 19 ਮਾਰਚ ਨੂੰ ਲੰਡਨ ਵਿੱਚ ਯੂਕੇ ਹਾਈ ਕਮਿਸ਼ਨ ਦੇ ਬਾਹਰ ਇੱਕ ਵਿਰੋਧ ਪ੍ਰਦਰਸ਼ਨ ਦੌਰਾਨ ਭਾਰਤੀ ਝੰਡੇ ਨੂੰ ਹੇਠਾਂ ਉਤਾਰਨ ਦਾ ਮਾਸਟਰਮਾਈਂਡ ਖੰਡਾ ਸੀ।