ਝੀਲ ਦੋਨੋਂ 15 ਅਪ੍ਰੈਲ ਤੋਂ ਲਾਪਤਾ ਸਨ ਨਿਊਯਾਰਕ: ਅਮਰੀਕਾ ਦੇ ਇੰਡੀਆਨਾ ਵਿੱਚ ਇੱਕ ਝੀਲ ਵਿੱਚ ਤੈਰਦੇ ਸਮੇਂ ਲਾਪਤਾ ਹੋਏ ਦੋ ਭਾਰਤੀ ਵਿਦਿਆਰਥੀਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਇਕ ਰਿਪੋਰਟ ਅਨੁਸਾਰ ਸਿਧਾਂਤ ਸ਼ਾਹ (19) ਅਤੇ ਆਰੀਅਨ ਵੈਦਿਆ (20) 15 ਅਪ੍ਰੈਲ ਨੂੰ ਇੰਡੀਆਨਾਪੋਲਿਸ ਤੋਂ ਲਗਭਗ 64 ਮੀਲ ਦੱਖਣ-ਪੱਛਮ ਵਿਚ ਮੋਨਰੋ ਝੀਲ ਵਿਚ ਦੋਸਤਾਂ ਦੇ ਸਮੂਹ ਨਾਲ ਤੈਰਾਕੀ ਕਰਨ ਗਏ ਸਨ ਅਤੇ ਲਾਪਤਾ ਹੋ ਗਏ ਸਨ। ਜਾਣਕਾਰੀ ਮੁਤਾਬਕ ਦੋਵੇਂ ਇੰਡੀਆਨਾ ਯੂਨੀਵਰਸਿਟੀ ਦੇ ਕੈਲੀ ਸਕੂਲ ਆਫ ਬਿਜ਼ਨਸ ਦੇ ਵਿਦਿਆਰਥੀ ਸਨ। ਉਹ 15 ਅਪ੍ਰੈਲ ਤੋਂ ਲਾਪਤਾ ਸਨ।ਅਧਿਕਾਰੀਆਂ ਨੇ ਦੱਸਿਆ ਕਿ ਖ਼ਰਾਬ ਮੌਸਮ ਕਾਰਨ ਤਲਾਸ਼ੀ ਮੁਹਿੰਮ ‘ਚ ਰੁਕਾਵਟ ਆਈ ਸੀ ਪਰ ਵੱਡੇ ਆਪ੍ਰੇਸ਼ਨ ਤੋਂ ਬਾਅਦ ਦੋਵਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਦਾ ਅੰਤ