Income tax raid on Akali Dal MLA Manpreet Singh Ayali’s house

Income tax raid on Akali Dal MLA Manpreet Singh Ayali’s house

ਲੁਧਿਆਣਾ, 16 ਨਵੰਬਰ, 2021:
ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਮੁੱਲਾਂਪੁਰ ਦਾਖ਼ਾ ਤੋਂ ਪਾਰਟੀ ਦੇ ਵਿਧਾਇਕ ਸ: ਮਨਪ੍ਰੀਤ ਸਿੰਘ ਇਆਲੀ ਦੇ ਘਰ ਆਮਦਨ ਕਰ ਦਾ ਛਾਪਾ ਪੈਣ ਦੀ ਖ਼ਬਰ ਹੈ।

ਪਤਾ ਲੱਗਾ ਹੈ ਕਿ ਮੰਗਲਵਾਰ ਸਵੇਰੇ ਆਮਦਨ ਕਰ ਦੀ ਟੀਮ ਸ: ਇਆਲੀ ਦੇ ਘਰ ਪੁੱਜੀ ਅਤੇ ਖ਼ਬਰ ਲਿਖ਼ੇ ਜਾਣ ਤਕ ਛਾਪੇਮਾਰੀ ਦਾ ਕੰਮ ਜਾਰੀ ਹੈ।

ਚੋਣਾਂ ਤੋਂ ਪਹਿਲਾਂ ਕਿਸੇ ਵਿਧਾਇਕ ’ਤੇ ਆਮਦਨ ਕਰ ਜਾਂ ਈ.ਡੀ.ਦੀ ਛਾਪੇਮਾਰੀ ਦਾ ਇਹ ਦੂਜਾ ਮਾਮਲਾ ਹੈ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਈ.ਡੀ. ਨੇ ਪੰਜਾਬ ਦੇ ‘ਆਪ’ ਵਿਧਾਇਕ ਸ: ਸੁਖ਼ਪਾਲ ਸਿੰਘ ਖ਼ਹਿਰਾ ਦੇ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਸੀ। ਬਾਅਦ ਵਿੱਚ ਸ: ਖ਼ਹਿਰਾ ਕਾਂਗਰਸ ਵਿੱਚ ਸ਼ਾਮਲ ਹੋ ਗਏ ਸਨ ਪਰ ਉਨ੍ਹਾਂ ਦਾ ਪੈਂਡਿੰਗ ਪਿਆ ਅਸਤੀਫ਼ਾ ਸਪੀਕਰ ਰਾਣਾ ਕੇ.ਪੀ.ਸਿੰਘ ਵੱਲੋਂ ਸਵੀਕਾਰ ਕਰ ਲਏ ਜਾਣ ਕਰਕੇ ਉਹ ਸਾਬਕਾ ਵਿਧਾਇਕ ਹੋ ਗਏ। ਇਸ ਮਗਰੋਂ ਬੀਤੇ ਦਿਨੀਂ ਈ.ਡੀ. ਨੇ ਉਨ੍ਹਾਂਨੂੰ ਪੁੱਛ ਗਿੱਛ ਲਈ ਚੰਡੀਗੜ੍ਹ ਸਥਿਤ ਈ.ਡੀ.ਦਫ਼ਤਰ ਵਿੱਚ ਬੁਲਾ ਕੇ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਇਸ ਵੇਲੇ ਉਹ 7 ਦਿਨਾਂ ਦੇ ਰਿਮਾਂਡ ’ਤੇ ਹਨ।

Leave a Reply

Your email address will not be published. Required fields are marked *