ਚੰਡੀਗੜ੍ਹ, 10 ਦਸੰਬਰ 2021: ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੇ 2022 ਦੇ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਦੇ ਲਈ ਦੋ ਹੋਰ ਹਲਕਾ ਇੰਚਾਰਜਾਂ ਦਾ ਐਲਾਨ ਕੀਤਾ ਹੈ। ਨਵੇਂ ਐਲਾਨੇ ਗਏ ਹਲਕਾ ਇੰਚਾਰਜਾਂ ਵਿੱਚ ਸ: ਸੁਖਵਿੰਦਰ ਸਿੰਘ ਔਲਖ ਹਲਕਾ ਮਾਨਸਾ ਜਿ਼ਲ੍ਹਾ ਮਾਨਸਾ ਅਤੇ ਸ: ਗੁਰਸੇਵਕ ਸਿੰਘ ਝੁਨੀਰ ਹਲਕਾ ਸਰਦੂਲਗੜ੍ਹ ਜਿ਼ਲ੍ਹਾ ਮਾਨਸਾ ਦਾ ਨਾਂਅ ਸ਼ਾਮਲ ਹੈ। ਇਸ ਤੋਂ ਪਹਿਲਾਂ ਬੀਤੇ ਦਿਨੀ ਪਾਰਟੀ ਵੱਲੋਂ ਆਪਣੇ 14 ਹਲਕਾ ਇੰਚਾਰਜਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਗਈ ਸੀ। ਪਾਰਟੀ ਵੱਲੋਂ ਕੁੱਲ 16 ਹਲਕਾ ਇੰਚਾਰਜਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ। ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਪਾਰਟੀ ਦੇ ਦਫ਼ਤਰ ਸਕੱਤਰ ਸ: ਮਨਿੰਦਰਪਾਲ ਸਿੰਘ ਬਰਾੜ ਨੇ ਦੱਸਿਆ ਕਿ ਆਉਣ ਵਾਲੇ ਕੁੱਝ ਦਿਨਾਂ ਵਿੱਚ ਹੀ ਸਮੁੱਚੇ ਪੰਜਾਬ ਵਿੱਚ ਸਮੂਹ ਹਲਕਾ ਇੰਚਾਰਜਾਂ ਦਾ ਐਲਾਨ ਵੀ ਕਰ ਦਿੱਤਾ ਜਾਵੇਗਾ।
ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵੱਲੋਂ ਦੋ ਹੋਰ ਹਲਕਾ ਇੰਚਾਰਜਾਂ ਦਾ ਐਲਾਨ
