ਸ਼ੁਭਕਰਨ ਦੀ ਮੌਤ ਦਾ ਪਾਤੜਾਂ ਥਾਣੇ ‘ਚ ਮੁਕਦਮਾ ਹੋਇਆ ਦਰਜ ⋆ D5 News



ਪਟਿਆਲਾ, 28 ਫਰਵਰੀ-ਖਨੌਰੀ ਸਰਹੱਦ ਉੱਤੇ 21 ਫਰਵਰੀ ਨੂੰ ਨੌਜਵਾਨ ਸ਼ੁਭ ਕਰਨ ਦੀ ਹੋਈ ਮੌਤ ਦੇ ਮਾਮਲੇ ਵਿਚ ਪੰਜਾਬ ਸਰਕਾਰ ਅਤੇ ਕਿਸਾਨ ਜਥੇਬੰਦੀਆਂ ਵਿਚਾਲੇ ਫਸਿਆ ਪੇਚ ਨਿਕਲ ਗਿਆ ਹੈ ਅਤੇ ਕਿਸਾਨ ਜਥੇਬੰਦੀਆਂ ਦੀ ਵੱਡੀ ਜਿੱਤ ਹੋਈ ਹੈ । ਪਟਿਆਲਾ ਪੁਲਿਸ ਵਲੋਂ ਥਾਣਾ ਪਾਤੜਾਂ ਵਿਖੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਤਲ ਦਾ ਮੁਕਦਮਾ ਦਰਜ ਕਰ ਲਿਆ ਗਿਆ ਹੈ । ਜਿਸ ਉਪਰੰਤ ਹੁਣ ਸ਼ੁਭਕਰਨ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਹੋਣ ਦੀ ਤਿਆਰੀ ਸ਼ੁਰੂ ਹੋ ਗਈ ਹੈ ।

Leave a Reply

Your email address will not be published. Required fields are marked *