ਮਾਮਲਾ ਸਬ ਇੰਸਪੈਕਟਰ ਦੁਆਰਾ ਵਪਾਰੀ ਤੋਂ ਕਰੋੜ ਰੁਪਏ ਲੁੱਟਣ ਦਾ, 75 ਲੱਖ ਬਰਾਮਦ, ਦੋਸ਼ੀ ਫਰਾਰ


ਚੰਡੀਗੜ੍ਹ ‘ਚ ਬਠਿੰਡਾ ਦੇ ਕਾਰੋਬਾਰੀ ਤੋਂ ਇਕ ਕਰੋੜ ਦੀ ਲੁੱਟ ਕਰਨ ਵਾਲਾ ਸਬ-ਇੰਸਪੈਕਟਰ ਨਵੀਨ ਫੋਗਾਟ ਅਜੇ ਤੱਕ ਫਰਾਰ ਹੈ। ਉਸ ਨੇ ਇਮੀਗ੍ਰੇਸ਼ਨ ਕੰਪਨੀ ਦੇ ਸਰਵੇਸ਼ ਕੌਸ਼ਲ, ਗਿੱਲ ਅਤੇ ਜਤਿੰਦਰ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਉਸ ਨੂੰ ਹਾਲ ਹੀ ਵਿਚ ਬਲਾਤਕਾਰ ਦੇ ਮਾਮਲੇ ਵਿਚ ਬਰੀ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਉਸ ਨੂੰ ਡਿਊਟੀ ‘ਤੇ ਵੀ ਲਗਾ ਦਿੱਤਾ ਗਿਆ। ਹੁਣ ਫਿਰ ਲੁੱਟ ਦਾ ਮਾਮਲਾ ਦਰਜ ਹੋਣ ਤੋਂ ਬਾਅਦ ਉਸ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ।

ਚੰਡੀਗੜ੍ਹ ਦੀ ਐਸਐਸਪੀ ਕੰਵਰਦੀਪ ਕੌਰ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਲੁੱਟੇ ਗਏ ਇੱਕ ਕਰੋੜ ਵਿੱਚੋਂ 75 ਲੱਖ ਰੁਪਏ ਬਰਾਮਦ ਕਰ ਲਏ ਗਏ ਹਨ।ਪੀੜਤ ਵਪਾਰੀ ਦੀ ਫੋਟੋ ਤੋਂ ਮੁਲਜ਼ਮ ਦੀ ਪਛਾਣ ਹੋਈ ਹੈ।ਵਿੰਗ ਵਿੱਚ ਤਾਇਨਾਤ ਕਾਂਸਟੇਬਲ ਸ਼ਿਵਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸ਼ਿਵ ਅਕਸਰ ਮੁਲਜ਼ਮ ਨਵੀਨ ਫੋਗਾਟ ਨਾਲ ਰਹਿੰਦਾ ਸੀ, ਜਦਕਿ ਵਰਿੰਦਰ ਸੈਕਟਰ-40 ਬੀਟ ਵਿੱਚ ਤਾਇਨਾਤ ਸੀ। ਜਦੋਂ ਬਠਿੰਡਾ ਤੋਂ ਕਾਰੋਬਾਰੀ ਸੈਕਟਰ-39 ਪੁੱਜੇ ਤਾਂ ਬੋਰਡ ’ਤੇ ਲੱਗੀ ਫੋਟੋ ਵਿੱਚ ਵਰਿੰਦਰ ਦੇ ਨਾਲ ਥਾਣੇ ਦੇ ਸਾਬਕਾ ਇੰਚਾਰਜ ਦੀ ਫੋਟੋ ਵੀ ਸੀ। ਇਹ ਦੇਖ ਕੇ ਉਸ ਨੇ ਮੁਲਜ਼ਮ ਨੂੰ ਪਛਾਣ ਲਿਆ ਅਤੇ ਥਾਣਾ ਇੰਚਾਰਜ ਨੂੰ ਦੱਸਿਆ ਕਿ ਇਹ ਉਹੀ ਕਾਂਸਟੇਬਲ ਹੈ ਜਿਸ ਨੇ ਐੱਸਆਈ ਫੋਗਟ ਨਾਲ ਮਿਲ ਕੇ ਉਸ ਨੂੰ ਡਰਾ ਧਮਕਾ ਕੇ ਇਕ ਕਰੋੜ ਰੁਪਏ ਲੁੱਟ ਲਏ।

Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.

Leave a Reply

Your email address will not be published. Required fields are marked *