ਪੰਜਾਬ ਰਾਜ ਭਵਨ ਵਿਖੇ ਸ਼੍ਰੀ ਰਾਮ ਕਥਾ ਆਰੰਭ ਹੋਈ

ਪੰਜਾਬ ਰਾਜ ਭਵਨ ਵਿਖੇ ਸ਼੍ਰੀ ਰਾਮ ਕਥਾ ਆਰੰਭ ਹੋਈ


ਚੰਡੀਗੜ੍ਹ, 23.04.2022:

ਸੱਤ ਰੋਜ਼ਾ ਸ਼੍ਰੀ ਰਾਮ ਕਥਾ ਅੱਜ ਪੰਜਾਬ ਰਾਜ ਭਵਨ, ਚੰਡੀਗੜ ਦੇ ਸ਼੍ਰੀ ਗੁਰੂ ਨਾਨਕ ਦੇਵ ਆਡੀਟੋਰੀਅਮ ਵਿਖੇ ਰਾਜਪਾਲ ਪੰਜਾਬ ਸ਼੍ਰੀ ਬਨਵਾਰੀਲਾਲ ਪੁਰੋਹਿਤ, ਹਰਿਆਣਾ ਦੇ ਰਾਜਪਾਲ ਸ਼੍ਰੀ ਬੰਡਾਰੂ ਦੱਤਾਤ੍ਰੇਅ ਅਤੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਕਈ ਪਤਵੰਤਿਆਂ ਦੀ ਮੌਜੂਦਗੀ ਵਿੱਚ ਸ਼ੁਰੂ ਹੋਈ।

ਵ੍ਰਿੰਦਾਵਨ ਤੋਂ ਪ੍ਰਸਿੱਧ ਕਥਾ ਵਿਆਸ ਸ਼੍ਰੀ ਵਿਜੇ ਕੌਸ਼ਲ ਜੀ ਮਹਾਰਾਜ ਨੇ ਰਾਜਪਾਲ ਹਰਿਆਣਾ ਅਤੇ ਪੰਜਾਬ ਵੱਲੋਂ ਸਾਂਝੇ ਤੌਰ ‘ਤੇ ਦੀਪ ਜਗਾਉਣ ਉਪਰੰਤ ਸ਼੍ਰੀ ਰਾਮ ਕਥਾ ਸੁਣਾਈ।

ਹਰਿਆਣਾ ਦੇ ਰਾਜਪਾਲ ਨੇ ਸ੍ਰੀ ਬਨਵਾਰੀਲਾਲ ਪੁਰੋਹਿਤ ਅਤੇ ਪੰਜਾਬ ਰਾਜ ਭਵਨ ਦੀ ਪਹਿਲਕਦਮੀ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਭਗਵਾਨ ਰਾਮ ਦੀ ਜੀਵਨੀ ਅਤੇ ਉਨ੍ਹਾਂ ਦੇ ਆਦਰਸ਼ਾਂ ਨੂੰ ਸੁਣਨਾ ਪ੍ਰੇਰਨਾਦਾਇਕ ਹੈ ਅਤੇ ਉਹ ਉਨ੍ਹਾਂ ਨੂੰ ਗ੍ਰਹਿਣ ਕਰਨ ਦੀ ਕੋਸ਼ਿਸ਼ ਜ਼ਰੂਰ ਕਰਨਗੇ।

ਰਾਮ ਕਥਾ ਸੁਣਾਉਣ ਤੋਂ ਪਹਿਲਾਂ ਸ਼੍ਰੀ ਵਿਜੇ ਕੌਸ਼ਲ ਜੀ ਮਹਾਰਾਜ ਨੇ ਸਾਡੇ ਦੇਸ਼, ਸੰਸਕ੍ਰਿਤੀ ਅਤੇ ਸੱਭਿਅਤਾ ਦੀ ਮਹਾਨਤਾ ਦਾ ਜ਼ਿਕਰ ਕੀਤਾ ਅਤੇ ਪੰਜਾਬ ਨੂੰ ਬਹਾਦਰਾਂ, ਗੁਰੂਆਂ ਅਤੇ ਸੰਤਾਂ ਦੀ ਧਰਤੀ ਵਜੋਂ ਵਿਸ਼ੇਸ਼ ਸੰਦਰਭ ਦਿੱਤਾ। ਉਨ੍ਹਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਬਾਰੇ ਵੀ ਮਨਮੋਹਕਤਾ ਨਾਲ ਵਰਣਨ ਕੀਤਾ।

ਪਹਿਲੇ ਦਿਨ ਕਥਾ ਸੁਣਨ ਅਤੇ ਸਰਵ ਸ਼ਕਤੀਮਾਨ ਦੇ ‘ਨਾਮ’ ਦਾ ਜਾਪ ਕਰਨ ਦੀ ਮਹੱਤਤਾ ਬਾਰੇ ਕਥਾ ਕੀਤੀ ਗਈ।

ਪੰਜਾਬ ਰਾਜ ਭਵਨ ਵਿਖੇ ਹੋਣ ਵਾਲੇ ਸਮਾਗਮ ਦੇ ਦੂਜੇ ਦਿਨ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਸ਼ਿਰਕਤ ਕਰਨਗੇ।

The post ਪੰਜਾਬ ਰਾਜ ਭਵਨ ਵਿਖੇ ਸ਼੍ਰੀ ਰਾਮ ਕਥਾ ਆਰੰਭ appeared first on .

Leave a Reply

Your email address will not be published. Required fields are marked *