ਪਟਿਆਲਾ : ਸੀਨੀਅਰ ਸਿਟੀਜ਼ਨ ਵੈਲਫੇਅਰ ਸੁਸਾਇਟੀ ਅਰਬਨ ਅਸਟੇਟ ਵੱਲੋਂ ਅੱਜ ਇਲੀਟ ਕਲੱਬ ਅਰਬਨ ਅਸਟੇਟ ਵਿਖੇ ਡਾ: ਰਤਨ ਸਿੰਘ ਜੱਗੀ ਅਤੇ ਸ੍ਰੀਮਤੀ ਗੁਰਸ਼ਰਨ ਕੌਰ ਜੱਗੀ ਦਾ ਜਨਮ ਦਿਨ ਮਨਾਇਆ ਗਿਆ। ਸੁਸਾਇਟੀ ਦੀ ਮਾਸਕ ਮੀਟਿੰਗ ਵਿੱਚ ਸੁਸਾਇਟੀ ਦੇ ਮੈਂਬਰਾਂ ਨੇ ਐਮਰੀਟਸ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡਾ: ਰਤਨ ਸਿੰਘ ਜੱਗੀ ਪ੍ਰਸਿਧ ਸਕਾਲਰ ਪ੍ਰੋਫੈਸਰ ਦਾ 96ਵਾਂ ਜਨਮ ਦਿਨ ਮਨਾਇਆ। ਡਾ: ਰਤਨ ਸਿੰਘ ਜੱਗੀ ਦਾ ਜਨਮ 27 ਜੁਲਾਈ 1927 ਨੂੰ ਪੱਛਮੀ ਪੰਜਾਬ ਦੇ ਅਟਕ ਜ਼ਿਲ੍ਹੇ ਦੇ ਪਿੰਡ ਪਿੰਡੀਘੇਬ ਵਿਖੇ ਹੋਇਆ। ਸੁਸਾਇਟੀ ਦੇ ਪ੍ਰਧਾਨ ਐਚ.ਐਸ.ਰੋਜ ਅਤੇ ਹੋਰ ਮੈਂਬਰਾਂ ਨੇ ਉਨ੍ਹਾਂ ਨੂੰ ਸ਼ਾਲ ਅਤੇ ਗੁਲਦਸਤਾ ਭੇਂਟ ਕਰਕੇ ਸਨਮਾਨਿਤ ਕੀਤਾ। ਉਨ੍ਹਾਂ ਦੀ ਲੰਬੀ ਉਮਰ ਦੀ ਕਾਮਨਾ ਵੀ ਕੀਤੀ ਗਈ ਤਾਂ ਜੋ ਉਹ ਪੰਜਾਬੀਆਂ ਦੀ ਹੋਰ ਸੇਵਾ ਕਰ ਸਕਣ। ਇਸ ਮੌਕੇ ਸ਼੍ਰੀਮਤੀ ਪ੍ਰਕਾਸ਼ ਕੌਰ ਚਾਹਲ, ਸ਼੍ਰੀਮਤੀ ਦ੍ਰੋਪਤੀ ਦੇਵੀ ਅਤੇ ਸ਼੍ਰੀਮਤੀ ਅਮਰਜੀਤ ਕੌਰ 80 ਸਾਲ ਤੋਂ ਉਪਰ ਉਮਰ ਦੇ ਮੈਂਬਰਾਂ ਨੂੰ ਵੀ ਸ਼ਾਲ ਦੇ ਕੇ ਸਨਮਾਨਿਤ ਕੀਤਾ ਗਿਆ। ਜੁਲਾਈ ਮਹੀਨੇ ਵਿੱਚ ਜਨਮ ਦਿਨ ਰੱਖਣ ਵਾਲੇ 10 ਹੋਰ ਮੈਂਬਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਸਮੇਂ ਦੀ ਪਾਬੰਦਤਾ ਦਾ ਇਲਮ ਮਿਸ ਨਵਲਾਨੀ ਨੂੰ ਦਿੱਤਾ ਗਿਆ। ਸੁਸਾਇਟੀ ਦੇ ਪ੍ਰਧਾਨ ਐਚ.ਐਸ.ਰੋਜ਼ ਨੇ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਚੰਗੀ ਸਿਹਤ ਬਣਾਈ ਰੱਖਣ ਲਈ ਖੁਸ਼ ਰਹਿਣ, ਸਾਫ਼-ਸੁਥਰਾ ਖਾਣਾ ਖਾਣ ਅਤੇ ਕਸਰਤ ਕਰਨ ‘ਤੇ ਜ਼ੋਰ ਦਿੱਤਾ। ਉਜਾਗਰ ਸਿੰਘ ਦੀ ਮੰਗ ’ਤੇ ਸੁਸਾਇਟੀ ਦਾ ਇਤਿਹਾਸ ਛਾਪਣ ਦਾ ਵੀ ਭਰੋਸਾ ਦਿੱਤਾ। ਇਸ ਮੌਕੇ ਸ੍ਰੀ ਆਦਰਸ਼ ਭਾਰਤਵਾਜ ਨੇ ਸੁਸਾਇਟੀ ਦੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਦੇ ਮੈਂਬਰਾਂ ਵੱਲੋਂ ਪਾਏ ਯੋਗਦਾਨ ਬਾਰੇ ਜਾਣਕਾਰੀ ਦਿੱਤੀ। ਸਟੇਜ ਸਕੱਤਰ ਦੇ ਫਰਜ਼ ਸੁਸਾਇਟੀ ਦੇ ਜਨਰਲ ਸਕੱਤਰ ਐਮ.ਐਸ ਬਰਨਾਲਾ ਨੇ ਨਿਭਾਏ। ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਇਸਤਰੀ ਮੈਂਬਰਾਂ ਨੇ ਰੰਗ-ਬਿਰੰਗੇ ਪਹਿਰਾਵੇ ਪਾ ਕੇ ਸਾਉਣ ਮਹੀਨੇ ਦਾ ਤਿਉਹਾਰ ਮਨਾਇਆ, ਜਿਸ ਵਿਚ ਗਿੱਧਾ ਪਾ ਕੇ ਧੂਮ-ਧਾਮ ਕੀਤੀ ਗਈ | ਇਸ ਖੁਸ਼ੀ ਦੇ ਸਮਾਗਮ ਵਿੱਚ ਮਰਦ ਮੈਂਬਰਾਂ ਨੇ ਵੀ ਭੰਗੜਾ ਪਾਇਆ। ਇਸ ਮੌਕੇ ਖੀਰ ਦੀਆਂ ਫਲੀਆਂ ਦਾ ਲੰਗਰ ਵਰਤਾਇਆ ਗਿਆ। ਜਾਰੀਕਰਤਾ ਉਜਾਗਰ ਸਿੰਘ ਪੋਸਟ ਬੇਦਾਅਵਾ ਇਸ ਲੇਖ ਵਿੱਚ ਵਿਚਾਰ/ਤੱਥ ਲੇਖਕ ਦੇ ਆਪਣੇ ਹਨ ਅਤੇ geopunjab.com ਇਸ ਲਈ ਕੋਈ ਜ਼ਿੰਮੇਵਾਰੀ ਜਾਂ ਜ਼ਿੰਮੇਵਾਰੀ ਨਹੀਂ ਲੈਂਦਾ। ਜੇਕਰ ਤੁਹਾਨੂੰ ਇਸ ਲੇਖ ਨਾਲ ਕੋਈ ਸਮੱਸਿਆ ਹੈ ਤਾਂ ਕਿਰਪਾ ਕਰਕੇ ਸਾਡੇ ਨਾਲ ਸੰਪਰਕ ਕਰੋ ਪੇਜ ‘ਤੇ ਸਾਡੀ ਟੀਮ ਨਾਲ ਸੰਪਰਕ ਕਰੋ।
