ਤਾਇਵਾਨ ਦੇ ਰੱਖਿਆ ਮੰਤਰਾਲੇ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ 24 ਘੰਟਿਆਂ ਵਿੱਚ ਚੀਨ ਦੇ 103 ਲੜਾਕੂ ਜਹਾਜ਼ਾਂ ਨੇ ਉਨ੍ਹਾਂ ਦੇ ਖੇਤਰ ਵਿੱਚ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ। ਰੱਖਿਆ ਮੰਤਰਾਲੇ ਨੇ ਇਸ ਨੂੰ ਹਾਲ ਦੇ ਸਮੇਂ ਦੀ ਸਭ ਤੋਂ ਵੱਡੀ ਘੁਸਪੈਠ ਦੱਸਿਆ ਹੈ। ਤਾਇਵਾਨ ਨੇ ਕਿਹਾ ਹੈ ਕਿ ਅਜਿਹਾ ਕਰਕੇ ਚੀਨ ਇਲਾਕੇ ਚ ਤਣਾਅ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
ਚੀਨ ਲਗਭਗ ਹਰ ਰੋਜ਼ ਤਾਈਵਾਨ ਦੇ ਖੇਤਰ ਵਿੱਚ ਘੁਸਪੈਠ ਕਰਦਾ ਹੈ। ਹਾਲਾਂਕਿ, ਐਤਵਾਰ ਅਤੇ ਸੋਮਵਾਰ ਦੇ ਵਿਚਕਾਰ, 40 ਚੀਨੀ ਲੜਾਕੂ ਜਹਾਜ਼ਾਂ ਨੇ ਦੋਵਾਂ ਦੇਸ਼ਾਂ ਵਿਚਕਾਰ ਮੱਧ ਰੇਖਾ ਨੂੰ ਪਾਰ ਕੀਤਾ ਅਤੇ ਤਾਈਵਾਨ ਵਿੱਚ ਦਾਖਲ ਹੋਏ। ਇਸ ਤੋਂ ਪਹਿਲਾਂ ਸ਼ਨੀਵਾਰ ਅਤੇ ਐਤਵਾਰ ਦਰਮਿਆਨ 63 ਜਹਾਜ਼ ਤਾਈਵਾਨ ‘ਚ ਦਾਖਲ ਹੋਏ ਸਨ। ਇਨ੍ਹਾਂ ਤੋਂ ਇਲਾਵਾ 9 ਜੰਗੀ ਬੇੜੇ ਵੀ ਤਾਇਵਾਨ ਦੇ ਖੇਤਰ ‘ਚ ਦਾਖਲ ਹੋਏ।ਚੀਨ ਵੱਲੋਂ ਇਹ ਘੁਸਪੈਠ ਅਜਿਹੇ ਸਮੇਂ ਕੀਤੀ ਗਈ ਜਦੋਂ ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੇਕ ਸੁਲੀਵਾਨ ਨੇ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨਾਲ ਮੁਲਾਕਾਤ ਕੀਤੀ। ਦੋ ਦਿਨਾਂ ਮੀਟਿੰਗ ਦੌਰਾਨ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਵੀ ਤਾਇਵਾਨ ਦਾ ਮੁੱਦਾ ਉਠਾਇਆ।
Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.
