ਚੰਡੀਗੜ੍ਹ, 9 ਅਕਤੂਬਰ 2023- ਕਾਂਗਰਸ ਦੇ ਵਲੋਂ SYL ਨੂੰ ਲੈ ਕੇ ਚੰਡੀਗੜ੍ਹ ਵਿਚ ਜਬਰਦਸਤ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਜਿਥੇ ਚੰਡੀਗੜ੍ਹ ਪੁਲਿਸ ਨੇ ਵਾਟਰ ਕੈਨੇਨ ਦਾ ਇਸਤੇਮਾਲ ਕੀਤਾ, ਉਥੇ ਹੀ ਹਲਕਾ ਲਾਠੀਚਾਰਜ ਵੀ ਕੀਤਾ। ਕਾਂਗਰਸੀ ਗਵਰਨਰ ਹਾਊਸ ਦੇ ਵੱਲ ਅੱਜ ਦੁਪਹਿਰੇ ਕਰੀਬ 1 ਵਜੇ ਕੂਚ ਕਰ ਰਹੇ ਸਨ।
ਇਸ ਮੌਕੇ ਪੁਲਿਸ ਨੇ ਵੀ ਕਾਂਗਰਸ ਦੇ ਪ੍ਰਦਰਸ਼ਨ ਨੂੰ ਰੋਕਣ ਵਾਸਤੇ ਬੈਰੀਕੇਡ ਲਗਾਏ ਹੋਏ ਸਨ। ਜਿਵੇਂ ਹੀ ਕਾਂਗਰਸੀਆਂ ਵਲੋਂ ਗਵਰਨਰ ਹਾਊਸ ਵੱਲ ਵਧਣਾ ਸ਼ੁਰੂ ਕਰ ਦਿੱਤਾ ਤਾਂ, ਪੁਲਿਸ ਨੇ ਉਨ੍ਹਾਂ ਨੂੰ ਰੋਕਣ ਦੀ ਬੇਹੱਦ ਕੋਸਿਸ਼ ਕੀਤੀ, ਪਰ ਕਾਂਗਰਸੀ ਪਿੱਛੇ ਨਹੀਂ ਮੁੜੇ। ਆਖਰ ਪੁਲਿਸ ਨੂੰ ਵਾਟਰ ਕੈਨੇਨ ਦਾ ਇਸਤੇਮਾਲ ਕਰਨਾ ਪਿਆ ਅਤੇ ਹਲਕਾ ਲਾਠੀਚਾਰਜ ਵੀ ਇਸ ਦੌਰਾਨ ਕੀਤਾ ਗਿਆ।
Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.
