ਹਰਿਆਣਾ ਵਿੱਚ ਹੜਤਾਲ ਕਰ ਰਹੀਆਂ ਆਸ਼ਾ ਵਰਕਰਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ। ਯੂਨੀਅਨ ਦੀ ਅੱਜ ਸਰਕਾਰ ਨਾਲ ਹੋਣ ਵਾਲੀ ਮੀਟਿੰਗ ਰੱਦ ਕਰ ਦਿੱਤੀ ਗਈ, ਜਿਸ ਤੋਂ ਬਾਅਦ ਆਸ਼ਾ ਵਰਕਰਾਂ ਭੜਕ ਗਈਆਂ ਅਤੇ ਅੰਬਾਲਾ ਸਥਿਤ ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿੱਜ ਦੇ ਘਰ ਦਾ ਘਿਰਾਓ ਕਰਨ ਲਈ ਰਵਾਨਾ ਹੋ ਗਈਆਂ, ਪਰ ਪੁਲੀਸ ਨੇ ਆਸ਼ਾ ਵਰਕਰਾਂ ਨੂੰ ਕੈਂਟ ਪਹੁੰਚਣ ਤੋਂ ਰੋਕ ਕੇ ਉਨ੍ਹਾਂ ਨੂੰ ਘੇਰ ਲਿਆ।
ਸਟੈਂਡ ਤੋਂ ਹੀ ਹਿਰਾਸਤ ‘ਚ ਲੈ ਲਿਆ।ਇੱਥੇ ਆਸ਼ਾ ਵਰਕਰਾਂ ਤੇ ਪੁਲਸ ਵਿਚਾਲੇ ਹੱਥੋਪਾਈ ਹੋ ਗਈ। ਆਸ਼ਾ ਵਰਕਰਾਂ ਨੇ ਤਖ਼ਤੀਆਂ ਫੜ੍ਹ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਆਸ਼ਾ ਵਰਕਰਾਂ ਵੱਲੋਂ ਗ੍ਰਹਿ ਮੰਤਰੀ ਦੇ ਘਰ ਦਾ ਘਿਰਾਓ ਕਰਨ ਦੇ ਐਲਾਨ ਤੋਂ ਬਾਅਦ ਕੈਂਟ ਬੱਸ ਸਟੈਂਡ ‘ਤੇ ਭਾਰੀ ਪੁਲਸ ਫੋਰਸ ਤਾਇਨਾਤ ਕਰ ਦਿੱਤੀ ਗਈ ਸੀ। ਜਿਵੇਂ ਹੀ ਆਸ਼ਾ ਵਰਕਰਾਂ ਬੱਸ ਸਟੈਂਡ ’ਤੇ ਇਕੱਠੀਆਂ ਹੋਈਆਂ ਤਾਂ ਪੁਲੀਸ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ। ਆਸ਼ਾ ਵਰਕਰਾਂ ਨੂੰ ਕੁਰੂਕਸ਼ੇਤਰ, ਕੈਥਲ ਅਤੇ ਨਰਾਇਣਗੜ੍ਹ ਵਿੱਚ ਲਿਜਾਇਆ ਗਿਆ।ਆਸ਼ਾ ਵਰਕਰਾਂ ਦੀ ਮੁੱਖ ਮੰਗ ਹੈ ਕਿ ਘੱਟੋ-ਘੱਟ ਉਜਰਤ 26 ਹਜ਼ਾਰ ਰੁਪਏ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਸਰਕਾਰੀ ਮੁਲਾਜ਼ਮ ਦਾ ਦਰਜਾ ਦਿੱਤਾ ਜਾਵੇ। ਉਸ ਦਾ ਕਹਿਣਾ ਹੈ ਕਿ ਇਨ੍ਹਾਂ ਮੁੱਢਲੇ 40 ਕੰਮਾਂ ਤੋਂ ਇਲਾਵਾ ਹਰ ਰੋਜ਼ ਨਵੇਂ ਟਾਸਕ ਲਾਏ ਜਾ ਰਹੇ ਹਨ। ਆਸ਼ਾ ਵਰਕਰਾਂ ‘ਤੇ ਹਰ ਤਰ੍ਹਾਂ ਦਾ ਸਰਵੇ ਆਨਲਾਈਨ ਕੀਤਾ ਜਾਂਦਾ ਹੈ,
ਪਿਛਲੇ 5 ਸਾਲਾਂ ਤੋਂ ਸਰਕਾਰ ਵੱਲੋਂ ਆਸ਼ਾ ਵਰਕਰਾਂ ਦੇ ਮਾਣ ਭੱਤੇ ਅਤੇ ਰਾਸ਼ੀ ‘ਚ ਕੋਈ ਵਾਧਾ ਨਹੀਂ ਕੀਤਾ ਗਿਆ।
Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.
