Site icon Geo Punjab

YPS ਮੋਹਾਲੀ ਨੇ ਅੰਡਰ-14 ਆਲ ਇੰਡੀਆ ਆਈ.ਪੀ.ਐਸ.ਸੀ. ਕ੍ਰਿਕਟ ਚੈਂਪੀਅਨਸ਼ਿਪ ’ਚ ਜਿੱਤੀ ਰਨਰਅੱਪ ਟਰਾਫੀ 

<p> <br &sol;>&NewLine;<&sol;p>&NewLine;<p>&Tab;&Tab;&Tab;ਮੋਹਾਲੀ&comma; 7 ਨਵੰਬਰ&colon; ਯਾਦਵਿੰਦਰਾ ਪਬਲਿਕ ਸਕੂਲ&comma; ਮੋਹਾਲੀ ਨੇ ਬੀ&period;ਕੇ&period; ਬਿਰਲਾ ਸੈਂਟਰ ਫਾਰ ਐਜੂਕੇਸ਼ਨ&comma; ਪੁਣੇ ਵਿਖੇ ਹੋਈ ਅੰਡਰ-14 ਆਲ ਇੰਡੀਆ ਆਈ&period;ਪੀ&period;ਐਸ&period;ਸੀ&period; ਕ੍ਰਿਕਟ ਚੈਂਪੀਅਨਸ਼ਿਪ ਵਿੱਚ ਰਨਰ ਅੱਪ ਟਰਾਫੀ ਜਿੱਤੀ ਲਈ ਹੈ। 20 ਓਵਰਾਂ ਦੇ ਫਾਰਮੈਟ ਵਾਲੇ ਮੁਕਾਬਲਿਆਂ ’ਚ ਪਿਛਲੇ ਸਾਲ ਦੀ ਅੰਡਰ-14 ਚੈਂਪੀਅਨ ਵਾਈ&period;ਪੀ&period;ਐਸ&period; ਮੋਹਾਲੀ ਨੂੰ ਫਾਈਨਲ ਵਿੱਚ ਮਾਡਰਨ ਸਕੂਲ ਬਾਰਾਖੰਬਾ ਰੋਡ&comma; ਨਵੀਂ ਦਿੱਲੀ ਨੇ ਹਰਾ ਦਿੱਤਾ।<&sol;p>&NewLine;<p>ਵਾਈ&period;ਪੀ&period;ਐਸ&period;&comma; ਮੁਹਾਲੀ ਦੇ ਡਾਇਰੈਕਟਰ&comma; ਮੇਜਰ ਜਨਰਲ ਟੀ&period;ਪੀ&period;ਐਸ&period; ਵੜੈਚ ਨੇ ਟੀਮ ਅਤੇ ਕੋਚ ਪ੍ਰਵੀਨ ਸਿੰਘਾ ਨੂੰ ਵਧਾਈ ਸੰਦੇਸ਼ ਵਿੱਚ ਕਿਹਾ ਕਿ ਆਲ ਇੰਡੀਆ ਆਈ&period;ਪੀ&period;ਐਸ&period;ਸੀ&period; ਅੰਡਰ-14 ਕ੍ਰਿਕਟ ਚੈਂਪੀਅਨਸ਼ਿਪ&comma; ਜਿਸ ਵਿੱਚ ਦੇਸ਼ ਦੇ ਚੋਟੀ ਦੇ 21 ਸਕੂਲਾਂ ਨੇ ਭਾਗ ਲਿਆ ਸੀ&comma; ਉਸ ਵਿੱਚ ਵਧੀਆ ਪ੍ਰਦਰਸ਼ਨ ਕਰਕੇ ਬੱਚਿਆਂ ਨੇ ਪੰਜਾਬ ਅਤੇ ਵਾਈ&period;ਪੀ&period;ਐਸ&period; ਦੋਵਾਂ ਦਾ ਮਾਣ ਵਧਾਇਆ ਹੈ । ਪਹਿਲਾਂ ਟੂਰਨਾਮੈਂਟ ਦੇ ਸੈਮੀ ਫਾਈਨਲ ਮੁਕਾਬਲੇ ਵਿੱਚ ਵਾਈ&period;ਪੀ&period;ਐਸ&period; ਮੁਹਾਲੀ ਨੇ ਮੇਜ਼ਬਾਨ ਬੀ&period;ਕੇ&period; ਬਿਰਲਾ ਸੈਂਟਰ ਫਾਰ ਐਜੂਕੇਸ਼ਨ ਨੂੰ 87 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ 19 ਓਵਰਾਂ ਵਿੱਚ ਹਰਾ ਦਿੱਤਾ। ਮੇਓ ਕਾਲਜ ਅਜਮੇਰ ਵਿਰੁੱਧ ਕੁਆਰਟਰ ਫਾਈਨਲ ਮੈਚ ਦੌਰਾਨ ਵਾਈ&period;ਪੀ&period;ਐਸ&period; ਮੁਹਾਲੀ ਨੇ ਨਿਰਧਾਰਤ 20 ਓਵਰਾਂ ਵਿੱਚ 121 ਦੌੜਾਂ ਦਾ ਟੀਚਾ ਰੱਖਿਆ&comma; ਪਰ ਮੇਓ ਕਾਲਜ 19 ਓਵਰਾਂ ਵਿੱਚ ਸਿਰਫ਼ 100 ਦੌੜਾਂ ’ਤੇ ਹੀ ਢੇਰ ਹੋ ਗਈ।<&sol;p>&NewLine;<p>ਇਸ ਤੋਂ ਪਹਿਲਾਂ ਲੀਗ ਗੇੜ ਵਿੱਚ ਭਾਗ ਲੈਣ ਵਾਲੀਆਂ 21 ਟੀਮਾਂ ਨੂੰ 5 ਪੂਲਾਂ ਵਿੱਚ ਵੰਡਿਆ ਗਿਆ ਸੀ&comma; ਵਾਈ&period;ਪੀ&period;ਐਸ&period; ਮੋਹਾਲੀ ਅਜੇਤੂ ਰਹੀ&comma; ਪਹਿਲਾ ਮੈਚ ਵਿਚ ਮੋਤੀ ਲਾਲ ਨਹਿਰੂ ਸਪੋਰਟਸ ਸਕੂਲ&comma; ਰਾਏ&comma; ਸੋਨੀਪਤ ਦੇ ਖਿਲਾਫ ਖੇਡਿਆ ਅਤੇ ਉਸਨੂੰ ਮਹਿਜ਼ 71 ਦੌੜਾਂ ਤੱਕ ਨਿਪਟਾ ਦਿੱਤਾ ਅਤੇ ਵਾਈਪੀਐਸ ਨੇ ਸਿਰਫ 16 ਓਵਰਾਂ ਵਿੱਚ ਹੀ ਮਿੱਥਿਆ ਟੀਚਾ ਸਰ ਕਰਕੇ&comma; ਜਿੱਤ ਹਾਸਲ ਕੀਤੀ। ਦੂਜੇ ਲੀਗ ਮੈਚ ਵਿੱਚ ਵਾਈ&period;ਪੀ&period;ਐਸ&period; ਮੁਹਾਲੀ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ &OpenCurlyQuote;ਦ ਡੇਲੀ ਕਾਲਜ ਇੰਦੌਰ ਦੇ ਸਾਹਮਣੇ 170 ਦੌੜਾਂ ਦਾ ਟੀਚਾ ਰੱਖਿਆ&comma; ਪਰ ਡੇਲੀ ਕਾਲਜ ਇੰਦੌਰ ਸਿਰਫ਼ 100 ਦੌੜਾਂ ਹੀ ਬਣਾ ਸਕੀ। ਆਖਰੀ ਲੀਗ ਮੈਚ ਵਿੱਚ ਵਾਈ&period;ਪੀ&period;ਐਸ&period; ਨੇ ਪਾਈਨਗਰੂਵ ਸਕੂਲ ਸੋਲਨ ਸਾਹਮਣੇ 121 ਦੌੜਾਂ ਦਾ ਟੀਚਾ ਰੱਖਿਆ ਜੋ 20 ਓਵਰਾਂ ਵਿੱਚ ਸਿਰਫ਼ 97 ਦੌੜਾਂ ਹੀ ਬਣਾ ਸਕੀ।<&sol;p>&NewLine;<p>ਵਾਈ&period;ਪੀ&period;ਐਸ&period; ਮੋਹਾਲੀ ਦੇ ਕਪਤਾਨ ਹਰਜਗਤੇਸ਼ਵਰ ਸਿੰਘ ਖਹਿਰਾ ਨੂੰ ਟੂਰਨਾਮੈਂਟ ਦਾ ਬੈੱਸਟ ਵਿਕਟਕੀਪਰ ਚੁਣਿਆ ਗਿਆ। ਖਹਿਰਾ ਨੇ 11 ਖਿਡਾਰੀਆਂ ਨੂੰ ਵਿਕਟ ਦੇ ਪਿੱਛੇ ਆਪਣਾ ਸ਼ਿਕਾਰ ਬਣਾਇਆ ਜਿਸ ਵਿਚ5 ਸਟੰਪਿੰਗ&comma; 5 ਕਾਟ-ਬੀਹਾਈਂਡ&comma; 1 ਰਨ ਆਊਟ ਤੋਂ ਇਲਾਵਾ 4 ਰਨ ਆਊਟ ਵਿੱਚ ਵੀ ਮਦਦ ਕੀਤੀ ।<&sol;p>&NewLine;<p>&Tab;Post DisclaimerOpinion&sol;facts in this article are author&bsol;&&num;8217&semi;s own and geopunjab&period;com does not assume any responsibility or liability for the same&period;If You Have Problem With This Article Plz Contact Our Team At Contact Us Page&period;<&sol;p>&NewLine;&NewLine;

Exit mobile version