ਲੋਕ ਸਭਾ ਚੋਣਾਂ ਨੂੰ ਕੁਝ ਹੀ ਸਮਾਂ ਬਚਿਆ ਹੈ। ਅਜਿਹੇ ਵਿਚ ਪਾਰਟੀਆਂ ਵੱਲੋਂ ਆਪਣੇ ਉਮੀਦਵਾਰ ਮੈਦਾਨ ਵਿਚ ਉਤਾਰੇ ਜਾ ਰਹੇ ਹਨ। ਕੁਝ ਉਮੀਦਵਾਰ ਆਜ਼ਾਦ ਚੋਣ ਵੀ ਲੜਨ ਦੀ ਇੱਛਾ ਜ਼ਾਹਿਰ ਕਰ ਚੁੱਕੇ ਹਨ।
ਇਨ੍ਹਾਂ ਸਭ ਦੇ ਦਰਮਿਆਨ ਅਦਾਕਾਰ ਵਿਨੋਦ ਖੰਨਾ ਦੀ ਪਤਨੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਗੁਰਦਾਸਪੁਰ ਤੋਂ ਚੋਣਾਂ ਲੜਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਵਿਨੋਦ ਖੰਨਾ ਨੂੰ ਗੁਰਦਾਸਪੁਰ ਦੀ ਬਹੁਤ ਚਿੰਤਾ ਸੀ ਤੇ ਆਪਣਏ ਆਖਰੀ ਪਲਾਂ ਵਿਚ ਵੀ ਉਹ ਗੁਰਦਾਸਪੁਰ ਬਾਰੇ ਹੀ ਸੋਚ ਰਹੇ ਸੀ। ਵਿਨੋਦ ਖੰਨਾ ਦੀ ਪਤਨੀ ਸੁਨੀਤਾ ਖੰਨਾ ਨੇ ਕਿਹਾ ਸਾਡੇ ਕੋਲ ਪ੍ਰਮਾਤਮਾ ਦਾ ਦਿੱਤਾ ਸਭ ਕੁਝ ਹੈ ਪਰ ਮੈਂ ਇਥੋਂ ਦੇ ਲੋਕਾਂ ਦੀ ਸੇਵਾ ਕਰਨਾ ਚਾਹੁੰਦੀ ਹਾਂ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਗੁਰਦਾਸਪੁਰ ਆਏ ਤਾਂ ਲੋਕਾਂ ਨੇ ਸਾਨੂੰ ਬਹੁਤ ਪਿਆਰ ਦਿਤਾ। ਮੈਂ ਪਿਛਲੇ 26 ਸਾਲ ਤੋਂ ਗੁਰਦਾਸਪੁਰ ਵਿਚ ਰਹਿ ਰਹੀ ਹਾਂ।
ਵਿਨੋਦ ਜੀ ਦੇ ਜਾਣ ਦੇ ਬਾਅਦ ਇਥੋਂ ਦੇ ਲੋਕ ਮੇਰਾ ਪਰਿਵਾਰ ਬਣ ਚੁੱਕੇ ਹਨ। ਮੈਂ ਇਥੇ ਕਵਿਤਾ ਤੇ ਵਿਨੋਦ ਫਾਊਂਡੇਸ਼ਨ ਸਥਾਪਨ ਕੀਤਾ ਤੇ ਪਿੰਡ ਪਿੰਡ ਜਾ ਕੇ ਬੱਚਿਆਂ ਦੇ ਭਵਿੱਖ ਲਈ ਕੰਮ ਕਰ ਰਹੇ ਹਾਂ। ਉਂਝ ਵੀ ਸਾਡਾ ਧਰਮ ਵੀ ਕਹਿੰਦਾ ਹੈ ਕਿ ਸਾਨੂੰ ਸੇਵਾ ਕਰਨੀ ਚਾਹੀਦੀ ਹੈ। ਮੈਂ ਕਹਿਣਾ ਚਾਹੁੰਦੀ ਹਾਂ ਕਿ ਰਾਜਨੀਤੀ ਨਾਲ ਜੋ ਪਲੇਟਫਾਰਮ ਸੇਵਾ ਕਰਨ ਲਈ ਮਿਲਦਾ ਹੈ ਉਹ ਹੋਰ ਕਿਤੇ ਨਹੀਂ ਮਿਲਦਾ। ਜਿਸ ਤਰ੍ਹਾਂ ਤੋਂ ਵਿਨੋਦ ਖੰਨਾ ਨੇ ਲੋਕਾਂ ਦੀ ਸੇਵਾ ਕੀਤੀ ਉਸੇ ਤਰ੍ਹਾਂ ਮੈਂ ਵੀ ਸੇਵਾ ਕਰਦੀ ਰਹਾਂਗੀ। ਮੈਂ ਕਿਸ ਪਾਰਟੀ ਵਿਚ ਜਾਵਾਂਗੀ, ਇਸ ਬਾਰੇ ਕੋਈ ਫੈਸਲਾ ਨਹੀਂ ਕੀਤਾ ਹੈ।
ਪੋਸਟ ਬੇਦਾਅਵਾ ਇਸ ਲੇਖ ਵਿੱਚ ਵਿਚਾਰ/ਤੱਥ ਲੇਖਕ ਦੇ ਆਪਣੇ ਹਨ ਅਤੇ geopunjab.com ਇਸਦੇ ਲਈ ਕੋਈ ਜ਼ਿੰਮੇਵਾਰੀ ਜਾਂ ਜ਼ਿੰਮੇਵਾਰੀ ਨਹੀਂ ਲੈਂਦਾ। ਜੇਕਰ ਤੁਹਾਨੂੰ ਇਸ ਲੇਖ ਨਾਲ ਕੋਈ ਸਮੱਸਿਆ ਹੈ ਤਾਂ ਕਿਰਪਾ ਕਰਕੇ ਸਾਡੇ ਸੰਪਰਕ ਪੰਨੇ ‘ਤੇ ਸਾਡੀ ਟੀਮ ਨਾਲ ਸੰਪਰਕ ਕਰੋ।