Site icon Geo Punjab

Patiala News: ਪੰਜਾਬ ਸਾਖੀ ਸ਼ਕਤੀ ਕਰਾਫਟ ਮੇਲਾ 2026 ਦੇ ਤੀਜੇ ਦਿਨ ਲੋਕਾਂ ਵਿੱਚ ਭਾਰੀ ਉਤਸ਼ਾਹ

Patiala News: ਪੰਜਾਬ ਸਾਖੀ ਸ਼ਕਤੀ ਕਰਾਫਟ ਮੇਲਾ 2026 ਦੇ ਤੀਜੇ ਦਿਨ ਲੋਕਾਂ ਵਿੱਚ ਭਾਰੀ ਉਤਸ਼ਾਹ

<div class&equals;"body-content post-content-wrap">&NewLine;<p>Patiala News&colon; ਪੰਜਾਬ ਸਾਖੀ ਸ਼ਕਤੀ ਕਰਾਫਟ ਮੇਲਾ 2026 ਦੇ ਤੀਜੇ ਦਿਨ ਲੋਕਾਂ ਵਿੱਚ ਭਾਰੀ ਉਤਸ਼ਾਹ<&sol;p>&NewLine;<&sol;p>&NewLine;<p>&ast;ਸਖੀ ਸ਼ਕਤੀ ਮੇਲਾ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰ ਰਿਹਾ ਹੈ-ਵਧੀਕ ਡਿਪਟੀ ਕਮਿਸ਼ਨਰ&ast;<&sol;p>&NewLine;<&sol;p>&NewLine;<p>ਪਟਿਆਲਾ&comma; 23 ਫਰਵਰੀ&colon;<&sol;p>&NewLine;<&sol;p>&NewLine;<p>ਪੰਜਾਬ ਸਾਖੀ ਸ਼ਕਤੀ ਕਰਾਫਟ ਮੇਲਾ 2026 ਦੇ ਤੀਜੇ ਦਿਨ ਮੇਲੇ ਵਿੱਚ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਦੂਰੋਂ-ਦੂਰੋਂ ਆਏ ਦਰਸ਼ਕਾਂ ਨੇ ਮੇਲੇ ਦਾ ਆਨੰਦ ਮਾਣਿਆ ਅਤੇ ਸਥਾਨਕ ਦਸਤਕਾਰੀ ਵਸਤੂਆਂ ਦੀ ਖਰੀਦਦਾਰੀ ਵਿੱਚ ਵਿਸ਼ੇਸ਼ ਦਿਲਚਸਪੀ ਦਿਖਾਈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਦਮਨਜੀਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਸਖੀ ਸ਼ਕਤੀ ਕਰਾਫਟ ਮੇਲਾ ਔਰਤਾਂ ਨੂੰ ਆਤਮ ਨਿਰਭਰ ਬਣਾਉਣ ਅਤੇ ਉਨ੍ਹਾਂ ਦੇ ਹੁਨਰ ਨੂੰ ਇੱਕ ਵੱਡਾ ਪਲੇਟਫਾਰਮ ਦੇਣ ਵੱਲ ਇੱਕ ਅਹਿਮ ਕਦਮ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮੇਲੇ ਨਾ ਸਿਰਫ਼ ਸਥਾਨਕ ਕਲਾ ਅਤੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਦੇ ਹਨ ਸਗੋਂ ਰੁਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦਸਤਕਾਰੀ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ। ਉਨ੍ਹਾਂ ਲੋਕਾਂ ਨੂੰ ਮੇਲੇ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ।<&sol;p>&NewLine;<&sol;p>&NewLine;<p>ਮੇਲੇ ਦੌਰਾਨ ਵੱਖ-ਵੱਖ ਕਾਲਜਾਂ ਵੱਲੋਂ ਕਲੇਅ ਮਾਡਲਿੰਗ&comma; ਨਾਟਕ&comma; ਗੀਤ-ਸੰਗੀਤ ਅਤੇ ਕਵੀਸ਼ਰੀ ਦੇ ਰੰਗਾਰੰਗ ਮੁਕਾਬਲੇ ਕਰਵਾਏ ਗਏ। ਵਿਦਿਆਰਥੀਆਂ ਨੇ ਆਪਣੀ ਕਲਾ ਦੇ ਜੌਹਰ ਦਿਖਾ ਕੇ ਦਰਸ਼ਕਾਂ ਦਾ ਮਨ ਮੋਹ ਲਿਆ। ਸੱਭਿਆਚਾਰਕ ਪ੍ਰੋਗਰਾਮਾਂ ਨੇ ਮੇਲੇ ਦੇ ਮਾਹੌਲ ਨੂੰ ਹੋਰ ਵੀ ਰੌਣਕ ਬਣਾ ਦਿੱਤਾ।<&sol;p>&NewLine;<&sol;p>&NewLine;<p>ਮੇਲੇ ਵਿੱਚ ਕਾਰੀਗਰਾਂ ਵੱਲੋਂ ਤਿਆਰ ਕੀਤੇ ਗਏ ਉਤਪਾਦਾਂ ਦੀ ਖਰੀਦੋ-ਫਰੋਖਤ ਬਹੁਤ ਹੁੰਦੀ ਹੈ। ਘਰਾਂ ਦੀ ਸਜਾਵਟ ਦੀਆਂ ਵਸਤੂਆਂ&comma; ਕਢਾਈ ਵਾਲੇ ਕੱਪੜੇ&comma; ਫੁਲਕਾਰੀ&comma; ਹੱਥਾਂ ਨਾਲ ਬਣੇ ਗਹਿਣੇ ਅਤੇ ਹੋਰ ਕਲਾਤਮਕ ਵਸਤੂਆਂ ਲੋਕਾਂ ਵਿੱਚ ਪ੍ਰਸਿੱਧ ਹੋ ਰਹੀਆਂ ਹਨ। ਇਸ ਤੋਂ ਇਲਾਵਾ ਮਨੋਰੰਜਨ ਅਤੇ ਖਾਣ ਪੀਣ ਦੇ ਸ਼ੌਕੀਨਾਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ&comma; ਜਿਸ ਦਾ ਲੋਕ ਭਰਪੂਰ ਆਨੰਦ ਲੈ ਰਹੇ ਹਨ।<&sol;p>&NewLine;<&sol;p>&NewLine;<p>ਮੇਲੇ ਦੀ ਸਫ਼ਲਤਾ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਸੁਰੱਖਿਆ ਤੇ ਸਾਫ਼-ਸਫ਼ਾਈ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।<&sol;p>&NewLine;<p><&excl;-- Implement your own superfast social sharing buttons without any JavaScript loading&period; No plugin required&period; Detailed steps here&colon; https&colon;&sol;&sol;crunchify&period;com&sol;&quest;p&equals;7526 --><&sol;p>&NewLine;<div class&equals;"post-views content-post post-65941 entry-meta load-static"><&sol;div>&NewLine;<&sol;p><&sol;div>&NewLine;

Exit mobile version