Site icon Geo Punjab

NIA ਨੇ ਅਬੋਹਰ ਹਲਕੇ ’ਚ ਤਿੰਨ ਥਾਵਾਂ ’ਤੇ ਕੀਤੀ ਰੇਡ ⋆ D5 News


NIA ਨੇ  ਅਬੋਹਰ ਹਲਕੇ ’ਚ ਤਿੰਨ ਥਾਵਾਂ ’ਤੇ ਰੇਡ ਕਰ ਕੇ ਜਾਂਚ ਕੀਤੀ। ਪਿੰਡ ਪੰਜਕੋਸੀ ਵਿਚ ਦੋ ਨੌਜਵਾਨਾਂ ਆਦਿਤਯ ਤੇ ਅਭਿਸ਼ੇਕ ਦੇ ਘਰ ਸਵੇਰੇ ਹੀ ਐੱਨਆਈਏ ਦੀਆਂ ਟੀਮਾਂ ਦੀਆਂ ਗੱਡੀਆਂ ਪੁੱਜ ਗਈਆਂ। ਐੱਨਆਈਏ ਦੇ ਅਧਿਕਾਰੀ ਤਕਰੀਬਨ ਪੰਜ ਘੰਟੇ ਤੱਕ ਇਨ੍ਹਾਂ ਦੇ ਘਰਾਂ ਵਿਚ ਜਾਂਚ ਕਰਦੇ ਰਹੇ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਦੋਵਾਂ ਨੌਜਵਾਨਾਂ ਦੇ ਬੈਂਕ ਖਾਤਿਆਂ ਵਿਚ ਵਿਦੇਸ਼ੀ ਕਰੰਸੀ ਦਾ ਲੈਣ-ਦੇਣ ਹੋਇਆ ਹੈ। ਦੋਵੇਂ ਨੌਜਵਾਨ ਘਰੋਂ ਗਾਇਬ ਹਨ। ਦੱਸਿਆ ਜਾ ਰਿਹਾ ਹੈ ਕਿ ਐੱਨਆਈਏ ਦੀ ਟੀਮ ਨੇ ਅਭਿਸ਼ੇਕ ਦੇ ਮਾਮੇ ਸ਼ੰਕਰ ਲਾਲ ਵਾਸੀ ਮੌਜਗੜ੍ਹ ਦੇ ਘਰ ਵੀ ਛਾਪਾ ਮਾਰ ਕੇ ਜਾਂਚ ਪੜਤਾਲ ਕੀਤੀ ਹੈ। ਥਾਣਾ ਖੁਈਆਂ ਸਰਵਰ ਦੇ ਇੰਚਾਰਜ ਪਰਮਜੀਤ ਕੁਮਾਰ ਨੇ ਦੱਸਿਆ ਕਿ ਇਨ੍ਹਾਂ ਪਿੰਡਾਂ ਵਿਚ ਐੱਨਆਈਏ ਨੇ ਰੇਡ ਜ਼ਰੂਰ ਕੀਤੀ ਪਰ ਉਨ੍ਹਾਂ ਦੀ ਪੁਲਿਸ ਟੀਮ ਨੂੰ ਇਸ ਜਾਂਚ ਵਿਚ ਸ਼ਾਮਿਲ ਨਹੀਂ ਕੀਤਾ ਗਿਆ ਤੇ ਨਾ ਹੀ ਉਨ੍ਹਾਂ ਨੂੰ ਇਸ ਜਾਂਚ ਬਾਰੇ ਕੋਈ ਜਾਣਕਾਰੀ ਹੈ।

Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.

Exit mobile version