Site icon Geo Punjab

ਪੰਜਾਬ ‘ਚ ਵੱਡੀ ਵਾਰਦਾਤ ਦੇ ਬਾਅਦ ਜਾਰੀ ਹੋਇਆ ਹਾਈ ਅਲਰਟ, ਜਾਣੋ ਪੂਰਾ ਮਾਮਲਾ

ਤਰਨਤਾਰ ਸ਼ਹਿਰ ਦੇ ਅੰਮ੍ਰਿਤਸਰ ਬਾਈਪਾਸ ਚੌਕ ‘ਤੇ ਸਥਿਤ ਇਕ ਗੰਨ ਹਾਊਸ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ। ਇਸ ਦੌਰਾਨ ਅਣਪਛਾਤੇ ਚੋਰਾਂ ਵੱਲੋਂ 12 ਹਥਿਆਰ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਜ਼ਿਲ੍ਹੇ ਭਰ ਵਿੱਚ ਹਾਈ ਅਲਰਟ ਜਾਰੀ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਅਣਪਛਾਤੇ ਚੋਰ ਅੰਮਿ੍ਤਸਰ ਦੇ ਬਾਈਪਾਸ ਚੌਕ ‘ਤੇ ਸਥਿਤ ਮੀਟ ਗੰਨ ਹਾਊਸ ‘ਚ ਨਾਲ ਲੱਗਦੀਆਂ ਦੁਕਾਨਾਂ ਰਾਹੀਂ ਦਾਖ਼ਲ ਹੋਏ ਅਤੇ ਅੰਦਰੋਂ 16 ਰਾਈਫ਼ਲਾਂ, 5 ਰਿਵਾਲਵਰ, ਇਕ ਪਿਸਤੌਲ ਅਤੇ 3 ਦਰਜਨ ਤੋਂ ਵੱਧ ਕਾਰਤੂਸ ਚੋਰੀ ਕਰ ਲਏ |

ਦੁਕਾਨ ਤੋਂ ਬਾਹਰ ਨਿਕਲਣ ਸਮੇਂ ਚੋਰ ਆਪਣੇ ਨਾਲ ਸੀਸੀਟੀਵੀ ਕੈਮਰੇ ਅਤੇ ਡੀਵੀਆਰ ਵੀ ਲੈ ਗਏ। ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਗੰਨ ਹਾਊਸ ਦੇ ਮਾਲਕ ਨੇ ਅੱਜ ਬਾਅਦ ਦੁਪਹਿਰ ਗੰਨ ਹਾਊਸ ਖੋਲ੍ਹਿਆ। ਥਾਣਾ ਸਿਟੀ ਤਰਨਤਾਰਨ ਦੀ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.

Exit mobile version