ਚੰਡੀਗੜ੍ਹ: ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਈ.ਡੀ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਹ ਗ੍ਰਿਫ਼ਤਾਰੀ ਜੰਗਲਾਤ ਘੋਟਾਲੇ ਵਿਚ ਕੀਤੀ ਗਈ ਹੈ। ਈ.ਡੀ ਵੱਲੋਂ 30 ਨਵੰਬਰ 2023 ਨੂੰ ਸਾਧੂ ਸਿੰਘ ਧਰਮਸੋਤ ਦੇ ਘਰ ਸਰਚ ਆਪ੍ਰੇਸ਼ਨ ਚੱਲਾਇਆ ਸੀ। ਸਾਧੂ ਸਿੰਘ ਧਰਮਸੋਤ ਕੋਲ ਕਾਂਗਰਸ ਸਰਕਾਰ ਵੇਲੇ ਜੰਗਲਾਤ ਵਿਭਾਗ ਦਾ ਮਹਿਕਮਾ ਸੀ। ਜੰਗਲਾਤ ਵਿਭਾਗ ਦੇ ਘੋਟਾਲੇ ਵਿਚ ਕਈ ਕਰੋੜਾਂ ਦਾ ਘੋਟਾਲਾ ਹੋਣ ਦੀ ਖ਼ਬਰ ਸਾਹਮਣੇ ਆਈ ਸੀ। ਇਸ ਘੋਟਾਲੇ ਵਿਚ ਧਰਮਸੋਤ ਸਮੇਤ ਸੰਗਤ ਸਿੰਘ ਅਤੇ ਕਈ ਹੋਰ ਵੱਡੇ ਲੀਡਰਾਂ ਦੇ ਨਾਂ ਸਾਹਮਣੇ ਆਏ ਸੀ। ਈ.ਡੀ ਵੱਲੋਂ 30 ਨਵੰਬਰ 2023 ਨੂੰ ਸਾਧੂ ਸਿੰਘ ਧਰਮਸੋਤ ਦੇ 15 ਠਿਕਾਣਿਆ ਤੇ ਛਾਪੇਮਾਰੀ ਕੀਤੀ ਗਈ ਸੀ। ਉਥੇ ਮਿਲੇ ਸਬੂਤਾਂ ਦੇ ਆਧਾਰ ਤੇ ਇਹ ਗਿਰਫ਼ਤਾਰੀ ਕੀਤੀ ਗਈ ਹੈ।
ਖਹਿਰਾ ਦੇ ਨਾਲ ਮਿਲੀ ‘ਆਪ’ ਮੰਤਰੀ ਨੂੰ ਰਾਹਤ, ਨਵਜੋਤ ਸਿੱਧੂ ਦਾ ਨਵਾਂ ਸਿਆਸੀ ਧਮਾਕਾ, ਚੰਡੀਗੜ੍ਹ ‘ਚ ਹੋਇਆ ਵੱਡਾ ਫ਼ੈਸਲਾ
ਪੰਜਾਬ ਵਿਜੀਲੈਂਸ ਬਿਊਰੋ ਨੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਆਮਦਨ ਦੇ ਜਾਣੇ-ਪਛਾਣੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਵਿੱਚ ਫਰਵਰੀ ਵਿੱਚ ਦੂਜੀ ਵਾਰ ਮੁੜ ਗ੍ਰਿਫਤਾਰ ਕੀਤਾ ਸੀ। ਸਾਲ 2022 ‘ਚ ਵੀ ਉਸ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਸਨ ਅਤੇ 89 ਦਿਨ ਜੇਲ ‘ਚ ਬਿਤਾਉਣ ਤੋਂ ਬਾਅਦ ਸਤੰਬਰ 2022 ‘ਚ ਜ਼ਮਾਨਤ ‘ਤੇ ਬਾਹਰ ਆ ਗਏ ਸਨ।
ਜੇਲ ’ਚੋਂ ਬਾਹਰ ਆਏ ਖਹਿਰਾ ਨੇ ਖੋਲੇ ਰਾਜ਼!ਅਕਾਲੀ ਤੇ BJP ਦਾ ਕੀਤਾ ਧੰਨਵਾਦ |D5 Channel Punjabi
ਵਿਜੀਲੈਂਸ ਦੀ ਜਾਂਚ ‘ਚ ਸਾਹਮਣੇ ਆਇਆ ਸੀ ਕਿ 1 ਮਾਰਚ 2016 ਤੋਂ 31 ਮਾਰਚ 2022 ਤੱਕ ਦੇ ਜਾਂਚ ਸਮੇਂ ਦੌਰਾਨ ਸਾਬਕਾ ਮੰਤਰੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਆਮਦਨ 2.37 ਕਰੋੜ ਰੁਪਏ ਸੀ। ਜਦਕਿ ਖਰਚਾ 8.76 ਕਰੋੜ ਰੁਪਏ ਸੀ। ਇਹ ਖਰਚਾ ਆਮਦਨ ਨਾਲੋਂ 6.39 ਕਰੋੜ ਰੁਪਏ ਵੱਧ ਸੀ। ਧਰਮਸੋਤ ਦੀ ਗਿ੍ਰਫ਼ਤਾਰੀ ਤੋਂ ਬਾਅਦ ਪੰਜਾਬ ਵਿਚ ਇਕ ਵਾਰ ਫਿਰ ਤੋਂ ਸਿਆਸੀ ਪਾਰਾ ਵੱਧਦਾ ਦਿਖਾਈ ਦੇ ਰਿਹਾ। ਸੂਤਰਾਂ ਮੁਤਾਬਕ ਈ.ਡੀ ਵੱਲੋਂ 2 ਘੰਟੇ ਪਹਿਲਾ ਸਾਧੂ ਸਿੰਘ ਧਰਮਸੋਤ ਦੀ ਗ੍ਰਿਫ਼ਤਾਰੀ ਕਰ ਲਈ ਗਈ ਹੈ।
Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.
