Site icon Geo Punjab

ਜਲੰਧਰ ਤੋਂ ਭਾਜਪਾ ਮਹਿਲਾ ਮੋਰਚਾ ਪ੍ਰਧਾਨ ਨੇ ਦਿੱਤਾ ਅਸਤੀਫਾ

ਜਲੰਧਰ ਤੋਂ ਭਾਜਪਾ ਮਹਿਲਾ ਮੋਰਚਾ ਪ੍ਰਧਾਨ ਨੇ ਦਿੱਤਾ ਅਸਤੀਫਾ

ਭਾਜਪਾ ਮਹਿਲਾ ਮੋਰਚਾ ਜਲੰਧਰ ਪ੍ਰਧਾਨ ਆਰਤੀ ਰਾਜਪੂਤ ਨੇ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਹੈ।ਉਕਤ ਜਾਣਕਾਰੀ ਆਰਤੀ ਨੇ ਸੋਸ਼ਲ ਮੀਡੀਆ ਦੇ ਰਾਹੀਂ ਦਿੱਤੀ ਹੈ।
ਵੀਡੀਓ ਜਾਰੀ ਕਰਕੇ ਆਰਤੀ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਪਾਰਟੀ ਨੇ ਬੈਠਕਾਂ ਕਰ ਕੇ ਰਾਏ ਲਈ ਸੀ, ਉਸ ਇਕ ਚੀਜ਼ ਨੂੰ ਨਹੀਂ ਮੰਨਿਆ।ਆਰਤੀ ਦਾ ਕਹਿਣਾ ਹੈ ਕਿ ਮੇਰਾ ਸੁਸ਼ੀਲ ਰਿੰਕੂ ਅਤੇ ਅੰਗੁਰਾਲਲ ਨਾਲ ਕੋਈ ਨਿੱਜੀ ਝਗੜਾ ਨਹੀਂ ਹੈ ਪਰ ਸਾਡੀ ਮੰਗ ਸੀ ਕਿ ਉਮੀਦਵਾਰ ਭਾਜਪਾ ਦਾ ਹੀ ਹੋਣਾ ਚਾਹੀਦਾ ਸੀ।ਆਰਤੀ ਦਾ ਕਹਿਣਾ ਹੈ ਕਿ ਜਿਹਂਾਂ ਦੇ ਖਿਲਾਫ ਅਸੀਂ ਬੋਲਦੇ ਆਏ ਹਾਂ, ਉਨ੍ਹਾਂ ਦੇ ਲਈ ਅਸੀਂ ਵੋਟ ਨਹੀਂ ਮੰਗ ਸਕਦੇ, ਮੇਰੇ ਤੋਂ ਨਹੀਂ ਹੋਵੇਗਾ।ਨਾਲ ਹੀ ਉਨ੍ਹਾਂ ਨੇ ਕਿਹਾ ਕਿ ਮੈਂ ਇਕ ਸਮਾਜਸੇਵੀ ਬਣ ਕੇ ਹੀ ਰਹਿਣਾ ਪਸੰਦਾ ਕਰੂੰਗੀ।ਪੋਸਟ ਬੇਦਾਅਵਾ ਇਸ ਲੇਖ ਵਿੱਚ ਵਿਚਾਰ/ਤੱਥ ਲੇਖਕ ਦੇ ਆਪਣੇ ਹਨ ਅਤੇ geopunjab.com ਇਸਦੇ ਲਈ ਕੋਈ ਜ਼ਿੰਮੇਵਾਰੀ ਜਾਂ ਜ਼ਿੰਮੇਵਾਰੀ ਨਹੀਂ ਲੈਂਦਾ। ਜੇਕਰ ਤੁਹਾਨੂੰ ਇਸ ਲੇਖ ਨਾਲ ਕੋਈ ਸਮੱਸਿਆ ਹੈ ਤਾਂ ਕਿਰਪਾ ਕਰਕੇ ਸਾਡੇ ਸੰਪਰਕ ਪੰਨੇ ‘ਤੇ ਸਾਡੀ ਟੀਮ ਨਾਲ ਸੰਪਰਕ ਕਰੋ।

Exit mobile version