ਪਿੰਡ ਹਰਦੋਬਠਵਾਲਾ ‘ਚ ਵੀਡੀਓ ਦੇਖਦੇ ਹੋਏ 3 ਸਾਲ ਦੀ ਬੱਚੀ ਦੇ ਹੱਥ ‘ਚ ਮੋਬਾਈਲ ਦੀ ਬੈਟਰੀ ਫਟ ਗਈ।
ਇਸ ਸਬੰਧੀ 3 ਸਾਲਾ ਬੱਚੀ ਦਿਵਿਆਂ ਦੀ ਮਾਂ ਸਪਨਾ ਨੇ ਦੱਸਿਆ ਕਿ ਅੱਜ ਦੁਪਹਿਰ ਉਹ ਆਪਣਾ ਕੰਮ ਕਰ ਰਹੀ ਸੀ ਅਤੇ ਉਸ ਦੀ ਲੜਕੀ ਟੱਚ ਫੋਨ ‘ਤੇ ਵੀਡੀਓ ਦੇਖ ਰਹੀ ਸੀ। ਇਸ ਦੌਰਾਨ ਅਚਾਨਕ ਫੋਨ ਦੀ ਬੈਟਰੀ ਫਟ ਗਈ ਅਤੇ ਧਮਾਕੇ ਕਾਰਨ ਲੜਕੀ ਦੇ ਕੱਪੜਿਆਂ ਨੂੰ ਅੱਗ ਲੱਗ ਗਈ। ਅੱਗ ਲੱਗਣ ਕਾਰਨ ਲੜਕੀ ਦਾ ਗੁਪਤ ਅੰਗ ਅਤੇ ਲੱਤਾਂ ਵੀ ਸੜ ਗਈਆਂ, ਜਿਸ ਕਾਰਨ ਉਸ ਨੂੰ ਤੁਰੰਤ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਡਾਕਟਰ ਮੁਤਾਬਕ ਬੱਚੀ ਦਾ ਇਲਾਜ ਕੀਤਾ ਜਾ ਰਿਹਾ ਹੈ ਅਤੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਹੈ।
ਪੋਸਟ ਬੇਦਾਅਵਾ ਇਸ ਲੇਖ ਵਿੱਚ ਵਿਚਾਰ/ਤੱਥ ਲੇਖਕ ਦੇ ਆਪਣੇ ਹਨ ਅਤੇ geopunjab.com ਇਸਦੇ ਲਈ ਕੋਈ ਜ਼ਿੰਮੇਵਾਰੀ ਜਾਂ ਜ਼ਿੰਮੇਵਾਰੀ ਨਹੀਂ ਲੈਂਦਾ। ਜੇਕਰ ਤੁਹਾਨੂੰ ਇਸ ਲੇਖ ਨਾਲ ਕੋਈ ਸਮੱਸਿਆ ਹੈ ਤਾਂ ਕਿਰਪਾ ਕਰਕੇ ਸਾਡੇ ਸੰਪਰਕ ਪੰਨੇ ‘ਤੇ ਸਾਡੀ ਟੀਮ ਨਾਲ ਸੰਪਰਕ ਕਰੋ।
